ਲੜਕੀਆਂ ਦੇ ਅਥਲੈਟਿਕ ਮੁਕਾਬਲੇ ਸਰਕਾਰੀ ਸਕੂਲ ਸਿੰਬਲ ਮਜਾਰਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ
ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ) - ਪੰਜਾਬ ਰਾਜ ਦੀਆਂ 80ਵੀਆਂ ਸਕੂਲ ਖੇਡਾਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਨੰਬਰ 10 ਸੜੋਆ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੀ ਗਰਾਉਂਡ ਵਿੱਚ ਸਫਲਤਾ ਪੂਰਵਕ ਕਰਵਾਏ ਗਏ।
ਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਵਿਖੇ ਐਥਲੈਟਿਕ ਮੁਕਾਬਲੇ ਦੀਆਂ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ : ਨਿਰਮਲਜੀਤ ਸਿੰਘ ਚਾਹਲ
14-08-2026
ਮਜਾਰੀ/ਸਾਹਿਬਾ, 13 ਅਗਸਤ (ਨਿਰਮਲਜੀਤ ਸਿੰਘ ਚਾਹਲ) - ਪੰਜਾਬ ਰਾਜ ਦੀਆਂ 80ਵੀਆਂ ਸਕੂਲ ਖੇਡਾਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਨੰਬਰ 10 ਸੜੋਆ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੀ ਗਰਾਉਂਡ ਵਿੱਚ ਸਫਲਤਾ ਪੂਰਵਕ ਕਰਵਾਏ ਗਏ। ਸਮੁੱਚੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਵਿੱਚ ਜ਼ੋਨਲ ਸਕੱਤਰ ਅਨੁਰਾਗ ਚੌਧਰੀ ਨੇ ਭੂਮਿਕਾ ਨਿਭਾਈ। ਸਮੁੱਚੇ ਸੜੋਆ ਜ਼ੋਨ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੇ ਅਲੱਗ-ਅਲੱਗ ਖੇਡਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। 100 ਮੀਟਰ ਦੌੜ ਵਿੱਚ ਅੰਡਰ 14 ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੀ ਸੀਰਤ ਕੌਰ ਨੇ ਪਹਿਲਾ ਸਥਾਨ, ਅੰਡਰ 17 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੀ ਰਾਖੀ ਨੇ ਪਹਿਲਾ ਸਥਾਨ ਤੇ ਅੰਡਰ 19 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਤਾਨੀਆ ਜੇਤੂ ਰਹੀ। ਇਸੇ ਤਰ੍ਹਾਂ 400 ਮੀਟਰ ਦੀਆਂ ਦੌੜਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਰਾ ਅੰਡਰ 14 ਵਿੱਚ ਰਸ਼ਮੀ ਜੇਤੂ ਰਹੀ, ਅੰਡਰ 17 ਵਰਗ ਵਿੱਚ ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਇਕਾਂਸ਼ੀ ਪਹਿਲੇ ਸਥਾਨ ’ਤੇ ਰਹੀ ਤੇ ਅੰਡਰ 19 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੀ ਰਾਜਕੁਮਾਰੀ ਜੇਤੂ ਰਹੀ, 800 ਮੀਟਰ ਦੇ ਦੌੜ ਮੁਕਾਬਲਿਆਂ ਤਹਿਤ ਅੰਡਰ 17 ਵਰਗ ਵਿੱਚ ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੀ ਇਕਾਂਸ਼ੀ ਜੇਤੂ ਰਹੀ ਅਤੇ ਅੰਡਰ 19 ਵਰਗ ਵਿੱਚ ਐਮ. ਐਲ. ਬੀ. ਜੀ. ਗਰਲਜ਼ ਕਾਲਜ ਟੱਪਰੀਆਂ ਖੁਰਦ ਦੀ ਹਰਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੀ। ਸ਼ਾਟ ਪੁੱਟ ਦੇ ਅਥਲੈਟਿਕ ਮੁਕਾਬਲਿਆਂ ਤਹਿਤ ਅੰਡਰ 14 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਪੂਜਾ ਪ੍ਰਥਮ ਰਹੀ। ਅੰਡਰ 17 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਸਿਮਰਨ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਅੰਡਰ 19 ਵਰਗ ਵਿੱਚ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਸਿੰਬਲ ਮੁਜਾਰਾ ਦੀ ਹਰਮਨਤ ਨੇ ਪਹਿਲਾ ਸਥਾਨ ਹਾਸਲ ਕੀਤਾ। ਉੱਚੀ ਛਾਲ ਦੇ ਰੌਚਕ ਮੁਕਾਬਲਿਆਂ ਤਹਿਤ ਅੰਡਰ 14 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਸ਼ਿਵਾਨੀ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਅੰਡਰ 17 ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਦੀ ਹੀ ਸੰਜਮ ਜੇਤੂ ਰਹੀ ਜਦਕਿ ਅੰਡਰ 19 ਵਰਗ ਵਿੱਚ ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੀ ਜਸਦੀਪ ਪਹਿਲੇ ਸਥਾਨ ’ਤੇ ਰਹੀ ਲੰਬੀ ਛਾਲ ਦੇ ਮੁਕਾਬਲਿਆਂ ਵਿੱਚ ਅੰਡਰ 14 ਤਹਿਤ ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੀ ਸੀਰਤ ਕੌਰ ਜੇਤੂ ਰਹੀ ਅੰਡਰ 17 ਵਰਗ ਵਿੱਚ ਐਫ. ਸੀ. ਐਸ ਆਦਰਸ਼ ਸਕੂਲ ਨਵਾਂਗਰਾ ਦੀ ਹੀ ਮਨਪ੍ਰੀਤ ਜੇਤੂ ਐਲਾਨੀ ਗਈ ਜਦਕਿ ਅੰਡਰ 19 ਵਿੱਚ ਐਮ. ਐਲ. ਬੀ. ਜੀ ਗਰਲਜ਼ ਕਾਲਜ ਟੱਪਰੀਆਂ ਖੁਰਦ ਦੀ ਦੀਕਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਗਮ ਕਰਕੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਕੌਰ, ਰਾਜ ਕੁਮਾਰ, ਭੁਪਿੰਦਰ ਕੁਮਾਰ, ਦਵਿੰਦਰ ਪਾਲ, ਸੰਦੀਪ ਕੁਮਾਰ, ਸੰਦੀਪ ਕੌਰ, ਨੀਲਮ ਕੌਰ, ਚੰਦਰ ਸ਼ੇਖਰ, ਜਸਵਿੰਦਰ ਕੌਰ, ਅੰਮ੍ਰਿਤਪ੍ਰੀਤ ਸਿੰਘ, ਅਰਵਿੰਦਰ ਸਿੰਘ, ਜਸਕਰਨ ਸਿੰਘ, ਸਤਵਿੰਦਰ ਸਿੰਘ, ਬਲਵੀਰ ਸਿੰਘ ਬੰਟੀ, ਰਵਿੰਦਰ ਕੁਮਾਰ ਲਾਲੀ, ਸਤਿੰਦਰ ਸਿੰਘ, ਨੀਰਜ, ਅਵਤਾਰ ਕੁਮਾਰ, ਪਵਨ ਕੁਮਾਰ ਮਾਲੇਵਾਲ, ਗੁਰਦੀਪ ਸਿੰਘ, ਕਰਨਵੀਰ ਸਿੰਘ, ਮੈਡਮ ਹੇਮਕਣ, ਪ੍ਰੀਤੀ ਧਮ, ਸੀਮਾ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ।