15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਵਿਧਾਇਕ ਡਾ. ਸੁੱਖੀ ਨੇ ਪਿੰਡ ਹੀਉਂ ਦੀ ਡਰੇਨ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾਇਆ

ਬੰਗਾ, 14 ਅਗਸਤ (ਧਰਮਵੀਰ ਪਾਲ) - ਬੰਗਾ ਤੋਂ ਗੋਪਾਲਪੁਰ ਡਰੇਨ ਜੋ ਕਿ ਪਿੰਡ ਹੀਉਂ ਦੀ ਆਬਾਦੀ ਵਿੱਚ ਦੀ ਲੰਘਦੀ ਹੈ, ਨੂੰ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਪੱਕਾ ਕਰਾਉਣ ਦਾ ਕੰਮ ਸ਼ੁਰੂ ਕਰਵਾਇਆ।

ਅਜੀਤ ਡੈਸਕ 15-08-2026
ਬੰਗਾ, 14 ਅਗਸਤ (ਧਰਮਵੀਰ ਪਾਲ) - ਬੰਗਾ ਤੋਂ ਗੋਪਾਲਪੁਰ ਡਰੇਨ ਜੋ ਕਿ ਪਿੰਡ ਹੀਉਂ ਦੀ ਆਬਾਦੀ ਵਿੱਚ ਦੀ ਲੰਘਦੀ ਹੈ, ਨੂੰ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਪੱਕਾ ਕਰਾਉਣ ਦਾ ਕੰਮ ਸ਼ੁਰੂ ਕਰਵਾਇਆ। ਇੱਥੇ ਦੱਸ ਦਈਏ ਕਿ ਇਹ ਡਰੇਨ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਲਈ ਮੁਸੀਬਤ ਦਾ ਘਰ ਬਣੀ ਹੋਈ ਸੀ। ਇਸ ਮੌਕੇ ਸਰਪੰਚ ਪਿਆਰਾ ਰਾਮ ਨੇ ਕਿਹਾ ਕਿ ਇਹ ਡਰੇਨ ਜੋ ਕਿ ਪਿੰਡ ਦੀ ਆਬਾਦੀ ’ਚੋਂ ਲੰਘਦੀ ਹੈ ਜਿਸ ਕਾਰਨ ਪਿੰਡ ਵਿੱਚ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਡਾਕਟਰ ਸੁਖੀ ਨੇ ਇਸ ਡਰੇਨ ਨੂੰ ਪੱਕਾ ਕਰਨ ਲਈ ਕੰਮ ਸ਼ੁਰੂ ਕਰਵਾਇਆ ਹੈ ਜੋ ਕਿ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਡਾ. ਸੁੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਦੇ ਉਦੇਸ਼ ਨਾਲ ਇਹ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਮੁੱਖ ਮੰਗ ਸੀ ਜੋ ਕਿ ਡਰੇਨ ਦਾ ਕੰਮ ਸ਼ੁਰੂ ਕਰਵਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਗ੍ਰਾਂਟਾਂ ਦੇ ਗੱਫੇ ਵੰਡੇ ਜਾ ਰਹੇ ਹਨ। ਡਰੇਨ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਹਲਕਾ ਵਿਧਾਇਕ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਲਦ ਹੀ ਕੰਮ ਨੇਪਰੇ ਚਾੜ੍ਹਿਆ ਜਾਵੇ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ, ਬੀ.ਡੀ.ਪੀ.ਓ. ਬੰਗਾ ਆਦੇਸ਼ ਕੁਮਾਰ, ਬਿਸ਼ੰਬਰ ਲਾਲ ਸਕੱਤਰ, ਰਾਮਜੀਤ ਜੇ.ਈ., ਸਰਪੰਚ ਪਿਆਰਾ ਰਾਮ, ਸੁਖਪਾਲ ਸਿੰਘ ਝਿੱਕਾ, ਸੋਹਣ ਸਿੰਘ ਝੱਲੀ, ਗੁਰਨੇਕ ਸਿੰਘ ਬਲਾਕ ਸੰਮਤੀ ਮੈਂਬਰ, ਰਣਜੀਤ ਸਿੰਘ, ਅਮਰਜੀਤ, ਰਾਮ ਲੁਭਾਇਆ ਤੇ ਪੰਚਾਇਤ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਦੀਆਂ ਬੀ.ਐੱਡ. ਦੂਜੇ ਸਮੈਸਟਰ ਦੀਆਂ ਹੋਣਹਾਰ ਵਿਦਿਆਰਥਣਾਂ। ਸਾਈਂ ਕਾਲਜ ਆਫ਼ ਐਜੂਕੇਸ਼ਨ ਜਾ... ਅਗਲੀ ਖ਼ਬਰ ਅਨਮੋਲ ਰਤਨ ਸ਼ੋਭਾ ਯਾਤਰਾ ਦੇ ਮੱਦੇਨਜਰ ਵੱਖ-ਵੱਖ ਆਗੂਆਂ ਤੇ ਪਤਵੰਤਿਆਂ ਨੂੰ ਦਿੱਤੇ ਸੱਦਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।