18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਦੇਸ਼ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਔੜ, 17 ਅਗਸਤ (ਗੁਰਨਾਮ ਸਿੰਘ ਸੈਣੀ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਹੀ ਵਿੱਚ ਇੱਕ ਸਮੇਲਨ ਦੌਰਾਨ ਜਥੇਬੰਦੀ ਨੂੰ ਨਵਾਂਸ਼ਹਿਰ-ਬੰਗਾ ਇਲਾਕੇ ਵਿੱਚ ਵੱਡਾ ਹੁੰਗਾਰਾ ਮਿਲਿਆ, ਜਦੋਂ ਟਕਸਾਲੀ ਅਕਾਲੀ ਪਰਿਵਾਰ ਤੋਂ ਸਰਦਾਰ ਮਨਜੀਤ ਸਿੰਘ ਭੰਗਲ ਆਪਣੇ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਜਥੇਬੰਦੀ ਦਾ ਹਿੱਸਾ ਬਣੇ। ਸਰਦਾਰ ਤਰਸੇਮ ਸਿੰਘ ਕਾਰਜਕਾਰੀ ਮੁਖੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਮਨਜੀਤ ਸਿੰਘ ਭੰਗਲ ਨੂੰ ਜਥੇਬੰਦੀ ਵਿੱਚ ਜੀ ਆਇਆਂ ਕਹਿ ਕੇ ਸ਼ਾਮਿਲ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਦਾ ਕਾਫਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ।

ਮਨਜੀਤ ਸਿੰਘ ਭੰਗਲ ਸਾਥੀਆਂ ਸਮੇਤ ਜਥੇਬੰਦੀ ਦਾ ਹਿੱਸਾ ਬਣੇ ਲਗਾਤਾਰ ਵਿਸ਼ਾਲ ਹੁੰਦਾ ਜਾ ਰਿਹਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਕਾਫਲਾ - ਬਾਪੂ ਤਰਸੇਮ ਸਿੰਘ 18-08-2026
ਔੜ, 17 ਅਗਸਤ (ਗੁਰਨਾਮ ਸਿੰਘ ਸੈਣੀ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਦੀ ਅਗਵਾਹੀ ਵਿੱਚ ਇੱਕ ਸਮੇਲਨ ਦੌਰਾਨ ਜਥੇਬੰਦੀ ਨੂੰ ਨਵਾਂਸ਼ਹਿਰ-ਬੰਗਾ ਇਲਾਕੇ ਵਿੱਚ ਵੱਡਾ ਹੁੰਗਾਰਾ ਮਿਲਿਆ, ਜਦੋਂ ਟਕਸਾਲੀ ਅਕਾਲੀ ਪਰਿਵਾਰ ਤੋਂ ਸਰਦਾਰ ਮਨਜੀਤ ਸਿੰਘ ਭੰਗਲ ਆਪਣੇ ਸਾਥੀਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਜਥੇਬੰਦੀ ਦਾ ਹਿੱਸਾ ਬਣੇ। ਸਰਦਾਰ ਤਰਸੇਮ ਸਿੰਘ ਕਾਰਜਕਾਰੀ ਮੁਖੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਮਨਜੀਤ ਸਿੰਘ ਭੰਗਲ ਨੂੰ ਜਥੇਬੰਦੀ ਵਿੱਚ ਜੀ ਆਇਆਂ ਕਹਿ ਕੇ ਸ਼ਾਮਿਲ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਦਾ ਕਾਫਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਕਾਂਗਰਸ ਪਾਰਟੀ ਸਮੇਤ ਹੋਰਨਾਂ ਕਈ ਪਾਰਟੀਆਂ ਦੇ ਆਗੂ ਵੀ ਉਹਨਾਂ ਦੇ ਸੰਪਰਕ ‘ਚ ਹਨ ਅਤੇ ਚੋਣ ਜਾਬਤਾ ਲਾਗੂ ਹੁੰਦੇ ਹੀ ਪਾਰਟੀ ਦਾ ਕਾਫਲਾ ਹੋਰ ਲੰਬਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਥ ਪਹਿਲਾਂ ਹੀ ਬਹੁਤ ਸਾਰੇ ਧੜਿਆਂ ‘ਚ ਵੰਡਿਆ ਹੋਇਆ ਹੈ। ਅੱਜ ਲੋੜ ਇੱਕਜੁੱਟ ਹੋ ਕੇ ਪੰਥਕ ਪਾਰਟੀ ਨੂੰ ਮਜਬੂਤ ਕਰਨ ਦੀ ਹੈ। ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਭਾਜਪਾ ਨੂੰ ਕਿਸਾਨ ਤੇ ਮਜ਼ਦੂਰ ਵਿਰੋਧੀ ਪਾਰਟੀ ਦੱਸਦੇ ਹੋਏ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਚੋਣ ਗੱਠਜੋੜ ਕਰਨ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਜਪਾ ਵਿਚਾਲੇ ਚੱਲ ਰਹੇ ਚੋਣ ਗਠਜੋੜ ਦੀ ਚਰਚਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਤੇ ਉਹਨਾਂ ਦੀ ਪਾਰਟੀ ਆਪਣੇ ਵਲਬੂਤੇ ‘ਤੇ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ। ਇਸ ਮੌਕੇ ਬੰਟੀ ਖੋਜਾ, ਬੱਚਿਤਰ ਸਿੰਘ, ਗੁਰਦਿੱਤ ਸਿੰਘ, ਹਰਭਗਤ ਸਿੰਘ ਨਾਗਰਾ, ਗੁਰਦੀਪ ਸਿੰਘ, ਦਿਲਦਾਰ ਸਿੰਘ, ਨਾਜਵਿੰਦਰ ਸਿੰਘ ਵੀ ਜਥੇਬੰਦੀ ਦਾ ਹਿੱਸਾ ਬਣੇ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਬਰ ਨਿਸ਼ਾਨ ਸਿੰਘ ਖੋਜਾ ਤੇ ਓਂਕਾਰ ਸਿੰਘ ਖੋਜਾਂ ਤੇ ਪਾਰਟੀ ਬੁਲਾਰੇ ਗੰਗਵੀਰ ਸਿੰਘ ਰਾਠੌਰ ਮਾਜੂਦ ਸਨ।
ਪਿਛਲੀ ਖ਼ਬਰ ਤਰਕਸ਼ੀਲ ਸਾਹਿਤ ਵੈਨ ਨੇ ਹਰੀਕੇ ਕਲਾਂ ਸਕੂਲ ’ਚ ਬਣਾਇਆ ਸਾਹਿਤਕ ਮਾਹੌਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।