20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਉਟਾਲਾਂ ਦੇ ਸਰਬਪੱਖੀ ਵਿਕਾਸ ਦੀ ਗੂੰਜ-ਸਰਪੰਚ ਮਨਦੀਪ ਸਿੰਘ ਅਟਵਾਲ ਸਨਮਾਨਿਤ

ਜਾਡਲਾ, 18 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਉਟਾਲਾਂ ਦੇ ਸਰਵਪੱਖੀ ਵਿਕਾਸ, ਲੋਕ ਭਲਾਈ ਅਤੇ ਪਿੰਡ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਰਪੰਚ ਮਨਦੀਪ ਸਿੰਘ ਅਟਵਾਲ ਨੂੰ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਨੂੰ ਦੋਆਬੇ ਅਤੇ ਪੰਜਾਬ ਦੇ ਕਾਬਲ, ਉੱਦਮੀ ਅਤੇ ਕਾਰਜਸ਼ੀਲ ਸਰਪੰਚ ਵਜੋਂ ਸਨਮਾਨ ਦਿੰਦਿਆਂ ਪ੍ਰਸ਼ੰਸਾ ਕੀਤੀ ਗਈ।

ਅਜੀਤ ਡੈਸਕ 19-08-2026
ਜਾਡਲਾ, 18 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਉਟਾਲਾਂ ਦੇ ਸਰਵਪੱਖੀ ਵਿਕਾਸ, ਲੋਕ ਭਲਾਈ ਅਤੇ ਪਿੰਡ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸਰਪੰਚ ਮਨਦੀਪ ਸਿੰਘ ਅਟਵਾਲ ਨੂੰ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਨੂੰ ਦੋਆਬੇ ਅਤੇ ਪੰਜਾਬ ਦੇ ਕਾਬਲ, ਉੱਦਮੀ ਅਤੇ ਕਾਰਜਸ਼ੀਲ ਸਰਪੰਚ ਵਜੋਂ ਸਨਮਾਨ ਦਿੰਦਿਆਂ ਪ੍ਰਸ਼ੰਸਾ ਕੀਤੀ ਗਈ। ਸਰਪੰਚ ਮਨਦੀਪ ਸਿੰਘ ਅਟਵਾਲ ਨੇ ਇਹ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ, ਸਗੋਂ ਸਮੁੱਚੇ ਉਟਾਲਾਂ ਪਿੰਡ ਦੇ ਹਰ ਨਗਰ ਨਿਵਾਸੀ ਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਸਰਕਾਰੀ ਗ੍ਰਾਂਟਾਂ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਗਿਆ ਹੈ। ਜ਼ਿਕਰਯੋਗ ਹੈ ਪਿੰਡ ਦੀ ਤਰੱਕੀ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਈ ਐਨ.ਆਰ.ਆਈ. ਵੀਰਾਂ ਨੇ ਸਰਪੰਚ ਮਨਦੀਪ ਸਿੰਘ ਅਟਵਾਲ ਦੀ ਅਗਵਾਈ ਅਤੇ ਨੀਅਤ ’ਤੇ ਭਰੋਸਾ ਪ੍ਰਗਟ ਕਰਦਿਆਂ ਲੱਖਾਂ ਰੁਪਏ ਦੀ ਸਹਾਇਤਾ ਦਿੱਤੀ। ਇਸ ਸਹਿਯੋਗ ਨਾਲ ਪਿੰਡ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਗਤੀ ਮਿਲੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਗਏ। ਪਿੰਡ ਵਾਸੀਆਂ ਨੇ ਸਰਪੰਚ ਮਨਦੀਪ ਸਿੰਘ ਅਟਵਾਲ ਨੂੰ ਮਿਲੇ ਇਸ ਮਾਣ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਪਿੰਡ ਦੇ ਵਿਕਾਸ ਪ੍ਰਤੀ ਸੋਚ ਨੇ ਉਟਾਲਾਂ ਨੂੰ ਨਵੀਂ ਪਛਾਣ ਦਿਵਾਈ ਹੈ। ਉਨ੍ਹਾਂ ਸਮੂਹ ਐਨ.ਆਰ.ਆਈ ਭਰਾਵਾਂ ਅਤੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਵਿਕਾਸ ਦੀ ਇਹ ਯਾਤਰਾ ਜਾਰੀ ਹੈ। ਸਮੂਹ ਉਟਾਲਾਂ ਵਾਸੀਆਂ ਨੇ ਇਸ ਪ੍ਰਾਪਤੀ ’ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਸਮੇਤ ਸਮੁੱਚੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਬੀ . ਐਲ . ਐਮ . ਗਰਲਜ਼ ਕਾਲਜ ਵਿਖੇ ‘ ਵੰਡ ਦੀ ਤ੍ਰਾਸਦੀ ਯਾਦਗਾਰੀ ਦਿਵਸ ’ ਮਨਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਕੈਬਨਿਟ ਮੰਤਰੀ ਖੁੱਡੀਆਂ ਨਾਲ ਕੀਤੀ ਮੁਲਾਕਾਤ ਫਗਵਾੜਾ ਮਿੱਲ ਮਾਲਕਾਂ ਤੇ ਸਰਕਾਰ ਵੱਲ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।