19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਮਨਾਏ ਤੀਆਂ ਦੇ ਤਿਉਹਾਰ ਦੇ ਦ੍ਰਿਸ਼। ਕੇ . ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਮਨਾਈਆਂ ਤੀਆਂ 2026

ਨਵਾਂਸ਼ਹਿਰ, 18 ਅਗਸਤ (ਨੂਰਪੁਰ) - ਕਰਿਆਮ ਰੋਡ ’ਤੇ ਸਥਿੱਤ ਕੇ. ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੇ.

ਅਜੀਤ ਡੈਸਕ 19-08-2026
ਨਵਾਂਸ਼ਹਿਰ, 18 ਅਗਸਤ (ਨੂਰਪੁਰ) - ਕਰਿਆਮ ਰੋਡ ’ਤੇ ਸਥਿੱਤ ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੇ.ਸੀ ਬੀ.ਐੱਡ. ਕਾਲਜ ਦੀ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ ਦੀ ਦੇਖ ਰੇਖ ’ਚ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲ ਕੇ ਤੀਆਂ ਉਤਸਵ 2026 ਮਨਾਇਆ ਅਤੇ ਸਟੇਜ ’ਤੇ ਧਮਾਲ ਮਚਾਈ। ਮਹਿਲਾ ਸਟਾਫ਼ ਨੇ ਰੰਗ-ਬਿਰੰਗੇ ਪਹਿਰਾਵੇ ਪਾ ਕੇ ਚੰਗਾ ਰੰਗ ਬੰਨ੍ਹਿਆ। ਨਵੀਂ ਪੀੜ੍ਹੀ ਦੇ ਦੇਖਣ ਲਈ ਪੁਰਾਣੇ ਭਾਂਡੇ, ਛੱਜੇ, ਮਧਾਣੀਆਂ, ਚਾਟੀਆਂ, ਕਾੜਣੀਆਂ, ਜਾਗੋ, ਪੱਖੀਆਂ ਅਤੇ ਛਤਰੀਆਂ ਸਜਾਈਆਂ ਸੀ। ਸਮਾਗਮ ਦੇ ਮੁੱਖ ਮਹਿਮਾਨ ਨਵ-ਨਿਯੁਕਤ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਰਹੇ, ਜਦਕਿ ਕੇ.ਸੀ ਟਾਵਰ ਹੈੱਡ ਆਫਿਸ ਤੋਂ ਗੁਰਿੰਦਰਜੀਤ ਕੌਰ ਕੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਤੀਆਂ ਦੀ ਸ਼ੁਰੂਆਤ ਤੋਂ ਪਹਿਲਾਂ, ਰਮਨ ਅਤੇ ਸਰਬਜੀਤ ਕੌਰ ਵਲੋਂ ਸਟੇਜ ’ਤੇ ਅਰਦਾਸ ਕੀਤੀ। ਮੌਕੇ ’ਤੇ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਐਡਮਿਸ਼ਨ ਸੈੱਲ ਦੀ ਸਹਾਇਕ ਡਾਇਰੈਕਟਰ ਇੰਜ. ਹਰਪ੍ਰੀਤ ਕੌਰ, ਐਸ.ਏ.ਓ ਰਜਿੰਦਰ ਮੂੰਮ ਅਤੇ ਐਚ.ਆਰ ਨਿਰਦੋਸ਼ ਕਪੂਰ ਸਮੇਤ ਸਾਰੇ ਕਾਲਜਾਂ ਦੇ ਮੁੱਖ ਸਟਾਫ ਮੈਂਬਰ ਮੌਜੂਦ ਰਿਹਾ। ਸਰਬਜੀਤ ਕੌਰ ਅਤੇ ਡਾ. ਕੁਲਜਿੰਦਰ ਕੌਰ ਨੇ ਸ਼ੁਰੂਆਤ ’ਚ ਸਟੇਜ ’ਤੇ ਦੱਸਿਆ ਕਿ ਤੀਆਂ ਨੂੰ ਪੰਜਾਬ ਵਿੱਚ ਮਾਨਸੂਨ ਦੇ ਆਉਣ ਦਾ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਔਰਤਾਂ, ਖਾਸ ਕਰਕੇ ਧੀਆਂ, ਭੈਣਾਂ ਅਤੇ ਮਾਵਾਂ ਲਈ ਮਹੱਤਵਪੂਰਨ ਹੈ। ਤੀਆਂ ਦੌਰਾਨ, ਔਰਤਾਂ ਰਵਾਇਤੀ ਪਹਿਰਾਵਾ ਪਹਿਨਦੀਆਂ ਹਨ, ਮਹਿੰਦੀ ਲਗਾਉਂਦੀਆਂ ਹਨ, ਹਰੀਆਂ ਚੂੜੀਆਂ ਪਹਿਨਦੀਆਂ ਹਨ ਅਤੇ ਝੂਲਿਆਂ ’ਤੇ ਝੂੱਲੇ ਲਗਾਉਂਦੀਆਂ ਹਨ। ਇਹ ਤਿਉਹਾਰ ਵਿਆਹੀਆਂ ਔਰਤਾਂ ਲਈ ਆਪਣੇ ਮਾਪਿਆਂ ਦੇ ਘਰ ਜਾਣ ਅਤੇ ਤੋਹਫ਼ੇ ਪ੍ਰਾਪਤ ਕਰਨ ਦਾ ਵੀ ਸਮਾਂ ਹੈ। ਮੈਡਮ ਸਤਵਿੰਦਰ ਕੌਰ ਨੇ ਸੁਹਾਗ ਗਾਏ, ਜਦਕਿ ਸਰਵਜੀਤ ਕੌਰ ਅਤੇ ਰਮਨ ਨੇ ਘੋੜੀਆਂ, ਸਿਠੱਣੀਆਂ, ਸੁਹਾਗ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਆਈਟਮਾਂ ਬਾਰੇ ਗੱਲ ਕੀਤੀ। ਅੰਤ ’ਚ, ਮੈਡਮ ਗੁਰਿੰਦਰਜੀਤ ਕੌਰ ਕੰਗ ਨੇ ਦੱਸਿਆ ਕਿ ਤੀਆਂ ਸਾਡੇ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ, ਜੋ ਔਰਤਾਂ ਅਤੇ ਕੁੜੀਆਂ ਦੇ ਸਤਿਕਾਰ ਨਾਲ ਜੁੜੀਆਂ ਹੋਈਆਂ ਹਨ। ਡਾ. ਕੁਲਜਿੰਦਰ ਕੌਰ ਅਤੇ ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਸਾਡੇ ਮੇਲੇ ਅਤੇ ਤਿਉਹਾਰ, ਸਾਡਾ ਸੱਭਿਆਚਾਰ, ਗੁਆਚ ਗਿਆ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਣਗੀਆਂ। ਮੌਕੇ ’ਤੇ ਕਾਲਜ ਦਾ ਸਟਾਫ਼ ਮੌਜੂਦ ਰਿਹਾ।
ਪਿਛਲੀ ਖ਼ਬਰ ਸੂਰਾਪੁਰ ਦੇ ਸਾਲਾਨਾ ਛਿੰਝ ਮੇਲੇ ਅਤੇ ਕਬੱਡੀ ਕੱਪ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਚੌਧਰੀ ਹੇਮਰਾਜ ਰਾਜ਼ੀ ਬਣੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਦੇ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।