ਆਜ਼ਾਦੀ ਦਿਹਾੜਾ ਮਨਾਉਣ ਮੌਕੇ ਸਮਾਗਮ ਦੌਰਾਨ ਪੜ੍ਹਾਈ ’ਚੋਂ ਹੁਸ਼ਿਆਰ ਵਿਦਿਆਰਥਣ ਦਾ ਕੀਤਾ ਸਨਮਾਨ
ਬਹਿਰਾਮ, 18 ਅਗਸਤ (ਨਛੱਤਰ ਸਿੰਘ ਬਹਿਰਾਮ) - ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਮਿਲੀ ਅਜ਼ਾਦੀ ਦੀ ਰੱਖਿਆ ਕਰਨਾ ਅਜੋਕੀ ਪੀੜ੍ਹੀ ਦਾ ਫਰਜ ਹੈ। ਇਹ ਸ਼ਬਦ ਉੱਘੇ ਸਮਾਜ ਸੇਵਕ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਨੇ ਦੇਸ਼ ਦਾ 80ਵਾਂ ਅਜ਼ਾਦੀ ਦਿਹਾੜਾ ਮਨਾਉਣ ਮੌਕੇ ਸਰਕਾਰੀ ਸਕੂਲ ਵਜੀਦੋਵਾਲ ਵਿਖੇ ਕਰਵਾਏ ਸਮਾਗਮ ’ਤੇ ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ।
ਅਜੀਤ ਡੈਸਕ
19-08-2026