ਕੁਦਰਤ ਦਾ ਸੁਰੱਖਿਆ ਕਵਚ ਮੱਕੜ ਜਾਲ ਝੋਨੇ ਦੀ ਫਸਲ ਲਈ ਵਰਦਾਨ
ਮੁਕੰਦਪੁਰ, 24 ਅਗਸਤ (ਅਮਰੀਕ ਸਿੰਘ ਢੀਂਡਸਾ) - ਕੁਦਰਤ ਵਲੋਂ ਧਰਤੀ ਉੱਤੇ ਪੈਦਾ ਹੋਏ ਜੀਵਾਂ ਵਾਸਤੇ ਪੌਣ ਪਾਣੀ, ਉਪਜਾਊ ਧਰਤੀ ਅਤੇ ਖਾਧ ਪਦਾਰਥਾਂ ਵਰਗੀਆਂ ਅਨਮੋਲ ਦਾਤਾਂ ਮੁਫ਼ਤ ਵਿੱਚ ਉਪਲਬਧ ਕਰਵਾਈਆਂ ਹਨ ਜਿਵੇਂ ਕਿ ਫਸਲਾਂ ਨੂੰ ਲੱਗਣ ਵਾਲੇ ਕੀੜੇ ਮਕੌੜਿਆਂ ਨੂੰ ਕਿਸਾਨਾਂ ਦੇ ਮਿੱਤਰ ਕੀੜੇ ਹੀ ਕਾਫੀ ਹੱਦ ਤੱਕ ਨਿਗਲ ਜਾਂਦੇ ਹਨ ਜਿਸ ਨਾਲ ਉਹਨਾਂ ਦਾ ਪਸਾਰ ਨਹੀਂ ਹੁੰਦਾ ਤੇ ਫਸਲ ਨੁਕਸਾਨ ਹੋਣ ਤੋਂ ਬਚ ਜਾਂਦੀ ਹੈ ਤੇ ਕਿਸਾਨ ਨੂੰ ਇਹਨਾਂ ਕੀਟਾਂ ਦੀ ਰੋਕਥਾਮ ਲਈ ਮਹਿੰਗੇ ਮੁੱਲ ਦੀਆਂ ਕੀਟਨਾਸ਼ਕ ਦਵਾਈਆਂ ਖਰੀਦਣ ਤੋਂ ਨਿਜਾਤ ਮਿਲ ਜਾਂਦੀ ਹੈ ਅਤੇ ਫਸਲ ਵੀ ਕੁਦਰਤੀ ਤੌਰ ’ਤੇ ਭਰਪੂਰ ਹੁੰਦੀ ਹੈ ਪਰ ਕਈ ਵਾਰ ਕਿਸਾਨਾਂ ਵੱਲੋਂ ਇਹਨਾਂ ਕੁਦਰਤੀ ਨਿਆਮਤਾਂ ਦਾ ਲਾਹਾ ਨਾ ਲੈ ਕੇ ਅਡਵਾਂਸ ਵਿੱਚ ਹੀ ਫਸਲਾਂ ’ਤੇ ਜ਼ਹਿਰੀਲੀਆਂ ਦਵਾਈਆਂ ਦਾ ਛੜਕਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਸੋਚ ਹੈ ਕਿ ਜਦੋਂ ਫਸਲ ਕੀਟਾਂ ਦੀ ਲਪੇਟ ਵਿੱਚ ਆ ਗਈ ਤਾਂ ਹਮਲਾ ਰੋਕਣਾ ਅਸੰਭਵ ਹੋ ਜਾਂਦਾ ਹੈ ਅੱਜ ਕੱਲ੍ਹ ਝੋਨੇ ਦੀ ਫਸਲ ਜੋਬਨ ’ਤੇ ਹੈ ਅਤੇ ਮੌਸਮ ਖੁਸ਼ਕ ਰਹਿਣ ਕਰਕੇ ਕਿਸਾਨ ਵੀਰ ਦਵਾਈਆਂ ਦੀਆਂ ਸਪਰੇਆਂ ਵੀ ਕਰ ਰਹੇ ਹਨ। ਅੱਜ ਕੱਲ੍ਹ ਕੁਦਰਤੀ ਤੌਰ ’ਤੇ ਝੋਨੇ ਦੀ ਫਸਲ ’ਤੇ ਸਵੇਰ ਵੇਲੇ ਅਣਗਿਣਤ ਮੱਕੜ ਜਾਲ ਲੱਗੇ ਹੁੰਦੇ ਹਨ ਜੋ ਅਦਭੁਤ ਦ੍ਰਿਸ਼ ਪੇਸ਼ ਕਰਦਾ ਹੈ, ਨੂੰ ਮੱਕੜੀ ਬੁਣਦੀ ਹੈ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਝੋਨੇ ਦੀ ਫਸਲ ਲਈ ਇੱਕ ਸੁਰੱਖਿਆ ਕਵਚ ਹੈ ਜਿਸ ਨਾਲ ਫਸਲ ਦੀ ਗੋਬ ਅਤੇ ਪੱਤੇ ਨੂੰ ਪੱਤਾ ਲਪੇਟ ਸੁੰਡੀ ਹਮਲਾ ਕਰਨ ਤੋਂ ਰੁਕ ਜਾਂਦੀ ਹੈ ਅਤੇ ਝੋਨੇ ਦੀ ਫਸਲ ਦਾ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ ਮਾਹਰਾਂ ਦਾ ਕਹਿਣਾ ਹੈ ਕਿ ਲੋੜ ਵੇਲੇ ਹੀ ਕੀਟਨਾਸ਼ਕ ਸਪਰੇਆਂ ਦੀ ਵਰਤੋਂ ਕੀਤੀ ਜਾਵੇ ਜਿੰਨਾ ਹੋ ਸਕੇ ਕੁਦਰਤੀ ਨਿਆਮਤਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਜਿਸ ਨਾਲ ਉਤਪਾਦਨ ਵੀ ਵਧੇਗਾ ਤੇ ਦਾਣਿਆਂ ਦੀ ਕੁਆਲਿਟੀ ਵੀ ਚੰਗੀ ਹੋਵੇਗੀ ਜਿਸ ਨਾਲ ਕਿਸਾਨ ਨੂੰ ਫਸਲ ਦਾ ਪੂਰਾ ਤੇ ਵਾਜਬ ਮੁੱਲ ਮਿਲ ਸਕੇਗਾ।
ਝ
ਝੋਨੇ ਦੀ ਫਸਲ ਤੇ ਕੁਦਰਤੀ ਕਵਚ ਮੱਕੜ ਜਾਲ ਦਾ ਮਨਮੋਹਕ ਦ੍ਰਿਸ਼। ਤਸਵੀਰ : ਅਮਰੀਕ ਸਿੰਘ ਢੀਂਡਸਾ
25-08-2026