ਨੂਰਪੁਰ ’ਚ ਕਿਸਾਨ ਦੇ ਟਿਊਬਵੈੱਲ ਮੋਟਰ ਤੋਂ ਟਰਾਂਸਫਾਰਮਰ ਦਾ ਸਾਮਾਨ ਚੋਰੀ
ਨਵਾਂਸ਼ਹਿਰ, 25 ਅਗਸਤ (ਜਸਬੀਰ ਸਿੰਘ ਨੂਰਪੁਰ)-ਜਿੱਥੇ ਚੋਰਾਂ ਵੱਲੋਂ ਪਿਛਲੇ ਦਿਨਾਂ ਤੋਂ ਵੱਖ-ਵੱਖ ਮੋਟਰਾਂ ‘ਤੇ ਬਿਜਲੀ ਦੀਆਂ ਤਾਰਾਂ ਚੋਰੀ ਕੀਤੀਆ, ਉੱਥੇ ਹੁਣ ਚੋਰਾਂ ਵੱਲੋਂ ਨਵੀਂ ਪਿਰਤ ਸ਼ੁਰੂ ਕਰਦਿਆਂ ਟਿਊਬਵੈੱਲ ਮੋਟਰਾਂ ‘ਤੇ ਟਰਾਂਸਫਾਰਮਰਾਂ ਨੂੰ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਟਰਾਂ ਦੇ ਟਰਾਂਸਫਾਰਮਰ ਲਾਹ ਕੇ ਉਹਨਾਂ ਵਿੱਚੋਂ ਸਮਾਨ ਕੱਢਿਆ ਜਾ ਰਿਹਾ ਹੈ।
ਨੂਰਪੁਰ ਵਿਖੇ ਕਿਸਾਨ ਨਿਰਮਲ ਦਾਸ ਟਿਊਬਵੈੱਲ ਮੋਟਰ ‘ਤੇ ਹੋਏ ਟਰਾਂਸਫਾਰਮਰ ਦੇ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ।
26-08-2026