27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਸੰਗਠਨ ਦੀ ਮੀਟਿੰਗ ਹੋਈ

ਬੰਗਾ, 26 ਅਗਸਤ (ਧਰਮਵੀਰ ਪਾਲ)-ਧਾਰਮਿਕ ਅਤੇ ਸਮਾਜਿਕ ਵਿਕਾਸ ਲਈ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਸੰਗਠਨ ਦੀ ਮੀਟਿੰਗ ਦੋਆਬਾ ਜ਼ੋਨ ਚੇਅਰਮੈਨ ਸੌਕਤ ਅਲੀ, ਪ੍ਰਧਾਨ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਇੰਚਾਰਜ ਦੀ ਯੋਗ ਅਗਵਾਈ ਹੇਠ ਦਰਬਾਰ ਸਖੀ ਸੁਲਤਾਨ ਪਿੰਡ ਹਿਉਂ ਨਵਾਂਸ਼ਹਿਰ ਵਿਖੇ ਕੀਤੀ ਗਈ ਜਿਹਨਾਂ ਵਿੱਚ ਪ੍ਰਧਾਨ ਤੇ ਅਹੁਦੇਦਾਰਾਂ ਸਰਕਲ ਬੰਗਾ ਦੀ ਚੋਣ ਕੀਤੀ ਗਈ। ਇਸ ਮੌਕੇ ਸੋਡੀ ਸ਼ਾਹ ਨੂੰ ਬੰਗਾ ਸਰਕਲ ਦਾ ਪ੍ਰਧਾਨ ਲਾਈਆਂ ਗਿਆ।

ਅਜੀਤ ਡੈਸਕ 27-08-2026
ਬੰਗਾ, 26 ਅਗਸਤ (ਧਰਮਵੀਰ ਪਾਲ)-ਧਾਰਮਿਕ ਅਤੇ ਸਮਾਜਿਕ ਵਿਕਾਸ ਲਈ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਸੰਗਠਨ ਦੀ ਮੀਟਿੰਗ ਦੋਆਬਾ ਜ਼ੋਨ ਚੇਅਰਮੈਨ ਸੌਕਤ ਅਲੀ, ਪ੍ਰਧਾਨ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਇੰਚਾਰਜ ਦੀ ਯੋਗ ਅਗਵਾਈ ਹੇਠ ਦਰਬਾਰ ਸਖੀ ਸੁਲਤਾਨ ਪਿੰਡ ਹਿਉਂ ਨਵਾਂਸ਼ਹਿਰ ਵਿਖੇ ਕੀਤੀ ਗਈ ਜਿਹਨਾਂ ਵਿੱਚ ਪ੍ਰਧਾਨ ਤੇ ਅਹੁਦੇਦਾਰਾਂ ਸਰਕਲ ਬੰਗਾ ਦੀ ਚੋਣ ਕੀਤੀ ਗਈ। ਇਸ ਮੌਕੇ ਸੋਡੀ ਸ਼ਾਹ ਨੂੰ ਬੰਗਾ ਸਰਕਲ ਦਾ ਪ੍ਰਧਾਨ ਲਾਈਆਂ ਗਿਆ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਦਰਬਾਰਾਂ ਤੋਂ ਆਏ ਸੰਤ ਫਕੀਰਾਂ ਨੇ ਅਹੁਦੇਦਾਰਾਂ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿਚ ਵਿਸ਼ਵ ਸੂਫ਼ੀ ਸੰਤ ਸਮਾਜ ਦੀ ਸਮੂਹ ਟੀਮ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸੂਬੇ ਵਿੱਚ ਸਮਾਜ ਦੇ ਹਿੱਤਾਂ ਲਈ ਕੰਮ ਕਰਨਗੇ। ਇਸ ਮੌਕੇ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਸੰਗਠਨ ਦੋਆਬਾ ਜੌਨ ਚੇਅਰਮੈਨ ਸੌਕਤ ਅਲੀ, ਪ੍ਰਧਾਨ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਸੰਤ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਹੋਵੇਗੀ। ਇਸ ਮੌਕੇ ਸਾਈ ਸੋਢੀ ਸਾਹ ਪ੍ਰਧਾਨ, ਸਾਈ ਹਰਜਿੰਦਰ ਸੋਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਾਈ ਬਿੱਲੂ ਵਾਇਸ ਸੈਕਟਰੀ, ਬੀਬੀ ਕਮਲੇਸ਼ ਕੁਮਾਰੀ ਜਨਰਲ ਸੈਕਟਰੀ, ਸਾਈਂ ਪਰਦੀਪ ਕੁਮਾਰ ਦੀਪਾ ਮੀਤ ਪ੍ਰਧਾਨ, ਸਾਈਂ ਕੁਲਵਿੰਦਰ ਰਾਮ ਸੋਨੀ ਮੁੱਖ ਸਲਾਹਕਾਰ, ਸਾਈਂ ਪਵਨ ਕੁਮਾਰ ਮੁੱਖ ਸਲਾਹਕਾਰ, ਸਾਈਂ ਤਰਸੇਮ ਲਾਲ ਸਲਾਹਕਾਰ ਤੇ ਸਾਈਂ ਰਜਿੰਦਰ ਕੁਮਾਰ, ਸਾਈਂ ਗੁਰਪ੍ਰੀਤ ਢੰਡੂਆ, ਸ਼ਾਮ ਬਾਬਾ, ਬਲਵੀਰ ਬਾਬਾ, ਦਲਵੀਰ ਮੁਹੰਮਦ, ਮਨਜਿੰਦਰ ਬੂਟਾ ਹੱਪੋਵਾਲ, ਕੁਲਵਿੰਦਰ ਸਿੰਘ ਹੱਪੋਵਾਲ ਨੂੰ ਮੈਬਰ ਤੇ ਕੁਲਵਿੰਦਰ ਸਿੰਘ ਦੁਰਗਾਪੁਰੀਆ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਤਸਵੀਰ 26 ਨਵਾਂਸ਼ਹਿਰ 11 ਪਿੰਡ ਹੀਓ ਵਿਖੇ ਸੋਡੀ ਸ਼ਾਹ ਨੂੰ ਪ੍ਰਧਾਨ ਬਣਨ ਮੌਕੇ ਨਿਯੁਕਤੀ ਪੱਤਰ ਦਿੰਦੇ ਹੋਏ ਬੋਰਡ ਦੇ ਅਹੁਦੇਦਾਰਾਂ ਨਾਲ ਮੈਂਬਰ। ਤਸਵੀਰ : ਧਰਮਵੀਰ ਪਾਲ
ਪਿਛਲੀ ਖ਼ਬਰ ਰੱਤੇਵਾਲ ਵਿਖੇ ਵਿਸ਼ੇਸ਼ ਗਹਿਰੀ ਸੁਧਾਈ ਐਸ.ਆਈ.ਆਰ. ਤਹਿਤ ਦਿੱਤੇ ਗਏ ਨੋਟਿਸ ਅਗਲੀ ਖ਼ਬਰ ਮਹਾਂਬੰਦ ਨੂੰ ਸਫ਼ਲ ਬਣਾਉਣ ਲਈ ਕੀਤੇ ਜਾਣਗੇ ਵਿਸ਼ਾਲ ਰੋਸ ਪ੍ਰਦਰਸ਼ਨ - ਮੁਕੇਸ਼, ਸੁਖਦੇਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।