27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ.ਸੀ.-ਬੀ.ਸੀ. ਅਧਿਆਪਕ ਯੂਨੀਅਨ ਕੱਲ੍ਹ ਦੀ ਮਹਾਂ ਹੜਤਾਲ ਵਿੱਚ ਭਾਗ ਲਵੇਗੀ - ਪੱਲੀ ਝਿੱਕੀ, ਸੈਂਪਲੇ

ਨਵਾਂਸ਼ਹਿਰ, 26 ਅਗਸਤ (ਜਸਬੀਰ ਸਿੰਘ ਨੂਰਪੁਰ)- ਆਰ. ਐਮ.

ਪ੍ਰਧਾਨ ਰਾਮ ਕ੍ਰਿਸ਼ਨ ਪੱਲੀ ਝਿੱਕੀ, ਸਕੱਤਰ ਜਨਰਲ ਸੁਰਜੀਤ ਸੈਂਪਲੇ। 27-08-2026
ਨਵਾਂਸ਼ਹਿਰ, 26 ਅਗਸਤ (ਜਸਬੀਰ ਸਿੰਘ ਨੂਰਪੁਰ)- ਆਰ.ਐਮ.ਬੀ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਦੀ ਭਾਵਨਾ, ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸੇਵਾ-ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਇਨਵੈਸਟਿਚਰ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀ ਕੌਂਸਲ ਦੇ ਨਵੇਂ ਅਹੁਦੇਦਾਰਾਂ ਅਤੇ ਵੱਖ-ਵੱਖ ਹਾਊਸਾਂ ਦੇ ਕੈਪਟਨਾਂ ਤੇ ਵਾਈਸ ਕੈਪਟਨਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਮਨਮੋਹਨ ਸਿੰਘ ਗੁਲਾਟੀ ਪ੍ਰਧਾਨ ਅਰੋੜਾ ਖੱਤਰੀ ਮਹਾਸਭਾ, ਜੀ.ਜੇ ਗੁਲਾਟੀ ਫਾਇਨੈਂਸ ਪ੍ਰਾਈਵੇਟ ਲਿਮਟਿਡ ਦੇ ਮਾਲਕ, ਰਾਜਨ ਅਰੋੜਾ ਮੈਨੇਜਿੰਗ ਡਾਇਰੈਕਟਰ ਏ-ਪਲੱਸ ਗਲੋਬਲ ਲਿਮਟਿਡ, ਦਰਸ਼ਨ ਸਿੰਘ ਦਰਦੀ ਪ੍ਰਧਾਨ ਪੰਜਾਬ ਸਾਹਿਤ ਸਭਾ ਤੇ ਸੁਰਿੰਦਰਪਾਲ ਨਵਾਂਸ਼ਹਿਰ ਜ਼ਿਲ੍ਹੇ ਦੇ ਪ੍ਰਸਿੱਧ ਸਮਾਜ ਸੇਵੀ ਨੇ ਸ਼ਿਰਕਤ ਕੀਤੀ। ਸਕੂਲ ਦੇ ਡੀ.ਪੀ. ਸੰਜੀਵ ਪਾਠਕ ਰਾਹੀਂ ਅਤੇ ਐਨ.ਸੀ.ਸੀ ਬੱਚਿਆਂ ਰਾਹੀਂ ਪਰੇਡ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੌਰਾਨ ਡੈਨਿਸ਼ 1 2 ਵੀਂ ਆਰਟਸ ਨੂੰ ਹੈੱਡ ਬੁਆਏ ਅਤੇ ਪੂਰਨਿਮਾ 12ਵੀਂ ਆਰਟਸ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਾਹਿਬਜੋਤ ਸਿੰਘ 11ਵੀਂ ਆਰਟਸ ਨੂੰ ਵਿਦਿਆਰਥੀ ਕੌਂਸਲ ਪ੍ਰਧਾਨ ਅਤੇ ਦਿਸ਼ਾ 10ਵੀਂ ਨੂੰ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਵੱਖ-ਵੱਖ ਵਿਭਾਗਾਂ ਲਈ ਵੀ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਡਿਸਿਪਲਿਨ ਪ੍ਰੀਫੈਕਟ ਵਜੋਂ ਪ੍ਰਧਾਨ ਸਾਕਸ਼ੀ ਤੇ ਉਪ ਪ੍ਰਧਾਨ ਮਨਮੀਤ ਕੌਰ ਦਸਵੀਂ ਜਮਾਤ, ਕਲਚਰਲ ਪ੍ਰੀਫੈਕਟ ਵਜੋਂ ਪ੍ਰਧਾਨ ਅਵਨੀਤ ਕੌਰ 11ਵੀਂ ਕਮਰਸ ਤੇ ਉਪ-ਪ੍ਰਧਾਨ ਹਿਮਾਨੀ ਨੌਵੀਂ, ਅਕੈਡਮਿਕ ਪ੍ਰੀਫੈਕਟ ਵਜੋਂ ਦਿਕਸ਼ਾ ਤੇ ਸਾਵੀ ਅਤੇ ਸਪੋਰਟਸ ਪ੍ਰੀਫੈਕਟ ਵਜੋਂ ਸਾਰਥਕ ਅਤੇ ਵੈਸ਼ਨਵੀ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਸਕੂਲ ਦੇ ਵੱਖ-ਵੱਖ ਹਾਊਸਾਂ ਲਈ ਕੈਪਟਨ ਤੇ ਵਾਈਸ ਕੈਪਟਨ ਵੀ ਨਿਯੁਕਤ ਕੀਤੇ ਗਏ। ਨਲਵਾ ਹਾਊਸ ਪ੍ਰਧਾਨ ਪ੍ਰਬਲੀਨ 11ਵੀਂ ਉਪ ਪ੍ਰਧਾਨ ਹਰਸ਼ਿਤਾ, ਦਯਾਨੰਦ ਹਾਊਸ ਗੈਰੀ ਦਸਵੀਂ ਉਪ-ਪ੍ਰਧਾਨ ਸੰਜਨਾ ਦਸਵੀਂ, ਬੁੱਧਾ ਹਾਊਸ ਪ੍ਰਧਾਨ ਅਨਿਕਾ ਦਸਵੀਂ ਉਪ-ਪ੍ਰਧਾਨ ਅਭਿਸ਼ੇਕ ਦਸਵੀਂ ਤੇ ਕਲਾਮ ਹਾਊਸ ਪ੍ਰਧਾਨ ਜੈਸਮੀਨ ਕੌਰ ਬਾਰਵੀਂ ਅਤੇ ਉਪ-ਪ੍ਰਧਾਨ ਸਲੋਨੀ ਬਾਰਵੀਂ ਦੇ ਵਿਦਿਆਰਥੀਆਂ ਨੂੰ ਹਾਊਸ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ। ਸਮਾਗਮ ਦਾ ਮਾਹੌਲ ਉਤਸ਼ਾਹ ਤੇ ਖੁਸ਼ੀ ਨਾਲ ਭਰਪੂਰ ਰਿਹਾ। ਅੰਤ ਵਿੱਚ ਨਵ-ਨਿਯੁਕਤ ਵਿਦਿਆਰਥੀ ਅਹੁਦੇਦਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਸ਼ਠਾ, ਇਮਾਨਦਾਰੀ ਨਾਲ ਨਿਭਾਉਣ ਦਾ ਸੰਕਲਪ ਲਿਆ। ‘ਸੁਰ ਅਤੇ ਰੰਗ ਦੇ ਇੰਟਰ-ਸਕੂਲ ਗਰੁੱਪ ਸੌਂਗ ਮੁਕਾਬਲੇ ਵਿੱਚ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਟਰਾਫੀ ਜਿੱਤੀ। ਇਸੇ ਤਰ੍ਹਾਂ ਬੀ.ਐੱਮ.ਪੀ.ਐੱਸ ਬੰਗਾ ਵਿਖੇ ਕਰਵਾਏ ਗਏ ਸੋਲੋ ਪੈਟ੍ਰਿਓਟਿਕ ਸੌਂਗ ਮੁਕਾਬਲੇ ਵਿੱਚ ਵੀ ਸਕੂਲ ਦੇ ਵਿਦਿਆਰਥੀ ਦਾਨਿਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਲਈ ਮਾਣਮੱਤੀ ਉਪਲਬਧੀ ਹਾਸਲ ਕੀਤੀ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਆਰ.ਕੇ ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਉਪਲਬਧੀਆਂ ਉਨ੍ਹਾਂ ਦੀ ਬਹੁਪੱਖੀ ਪ੍ਰਤਿਭਾ, ਮਿਹਨਤ ਅਤੇ ਅਧਿਆਪਕਾਂ ਦੀ ਅਗਵਾਈ ਦਾ ਪ੍ਰਤੀਕ ਹਨ। ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਅਤੇ ਸਕੱਤਰ, ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਅਰਵਿੰਦ ਘਈ, ਰੀਜਨਲ ਅਸਿਸਟੈਂਟ ਯੋਗੇਸ਼ ਗੰਭੀਰ ਅਤੇ ਸਕੂਲ ਦੇ ਮੈਨੇਜਰ ਵਿਨੋਦ ਚੁੱਘ ਨੇ ਵੀ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਅਦਾ ਕਰੇਗਾ - ਗੁਰਪ੍ਰੀਤ ਗੁੱਜਰ ਅਗਲੀ ਖ਼ਬਰ ਝਿੰਗੜਾਂ ਵਿਖੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵਲੋਂ ਵੱਖ-ਵੱਖ ਰਸਤਿਆਂ ਦੀ ਸਫਾਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।