28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਏਰੀਆ ਯੂਥ ਅਲਾਇੰਸ ਬਲਾਚੌਰ ਤੇ ਸਮਾਜ ਸੇਵੀ ਕਮਲ ਚੌਹਾਨ ਵੱਲੋਂ ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ ਐਥਲੈਟਿਕਸ ਮੁਕਾਬਲੇ

ਟੱਪਰੀਆਂ ਖੁਰਦ, 27 ਅਗਸਤ (ਬੂਥਗੜ੍ਹੀਆ) - ਕੰਢੀ ਤੇ ਦੂਣ ਹਲਕੇ ਦੇ ਮਹਾਨ ਸਮਾਜ ਸੇਵੀ ਤੇ ਨਾਮਵਾਰ ਸ਼ਖਸੀਅਤ ਦੇ ਮਾਲਕ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਵੱਲੋਂ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਏਰੀਆ ਯੂਥ ਅਲਾਇੰਸ ਬਲਾਚੌਰ ਵੱਲੋਂ ਸਾਂਝੇ ਤੌਰ ’ਤੇ ਐਥਲੈਟਿਕਸ ਮੁਕਾਬਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਮੁਕਾਬਲੇ 30 ਅਗਸਤ ਦਿਨ ਐਤਵਾਰ ਨੂੰ ਮਹਾਰਾਜ ਭੂਰੀਵਾਲੇ ਗਰੀਬਦਾਸੀ ਕਾਲਜ, ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ।

ਸਮਾਜ ਸੇਵੀ ਕਮਲ ਚੌਹਾਨ 28-08-2026
ਟੱਪਰੀਆਂ ਖੁਰਦ, 27 ਅਗਸਤ (ਬੂਥਗੜ੍ਹੀਆ) - ਕੰਢੀ ਤੇ ਦੂਣ ਹਲਕੇ ਦੇ ਮਹਾਨ ਸਮਾਜ ਸੇਵੀ ਤੇ ਨਾਮਵਾਰ ਸ਼ਖਸੀਅਤ ਦੇ ਮਾਲਕ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਵੱਲੋਂ ਇਲਾਕੇ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਏਰੀਆ ਯੂਥ ਅਲਾਇੰਸ ਬਲਾਚੌਰ ਵੱਲੋਂ ਸਾਂਝੇ ਤੌਰ ’ਤੇ ਐਥਲੈਟਿਕਸ ਮੁਕਾਬਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਮੁਕਾਬਲੇ 30 ਅਗਸਤ ਦਿਨ ਐਤਵਾਰ ਨੂੰ ਮਹਾਰਾਜ ਭੂਰੀਵਾਲੇ ਗਰੀਬਦਾਸੀ ਕਾਲਜ, ਟਿੱਬਾ ਨੰਗਲ ਵਿਖੇ ਕਰਵਾਏ ਜਾਣਗੇ। ਸਮਾਜ ਸੇਵੀ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਸਿਰਫ਼ ਜ਼ਿਲ੍ਹਾ ਰੂਪਨਗਰ ਅਤੇ ਤਹਿਸੀਲ ਬਲਾਚੌਰ ਨਾਲ ਸਬੰਧਤ ਬੱਚੇ ਤੇ ਖਿਡਾਰੀ ਹੀ ਭਾਗ ਲੈ ਸਕਣਗੇ। ਖਿਡਾਰੀਆਂ ਨੂੰ ਵੱਖ-ਵੱਖ ਉਮਰ ਵਰਗਾਂ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਤੇ 1600 ਮੀਟਰ ਦੌੜਾਂ ਤੋਂ ਇਲਾਵਾ ਹਾਈ ਜੰਪ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ 12 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਤੇ ਲੜਕੀਆਂ ਦੀ 100 ਮੀਟਰ ਦੌੜ, 15 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ ਲੜਕੀਆਂ ਦੀ 200 ਮੀਟਰ ਦੌੜ ਅਤੇ 18 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਤੇ ਲੜਕੀਆਂ ਦੀ 400 ਮੀਟਰ ਦੌੜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਲੜਕੀਆਂ ਦੀ 800 ਮੀਟਰ ਅਤੇ ਲੜਕਿਆਂ ਦੀ 1600 ਮੀਟਰ ਦੌੜ ਵੀ ਹੋਵੇਗੀ ਜਦਕਿ 50 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਲਈ 200 ਮੀਟਰ ਦੌੜ ਦਾ ਵਿਸ਼ੇਸ਼ ਮੁਕਾਬਲਾ ਵੀ ਰੱਖਿਆ ਗਿਆ ਹੈ। ਕਮਲ ਚੌਹਾਨ ਨੇ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਇਨਾਮਾਂ ਦੇ ਨਾਲ ਤਗਮੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 100, 200 ਤੇ 400 ਮੀਟਰ ਦੌੜਾਂ ਦੇ ਪਹਿਲੇ ਪੰਜ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 3100, 2500, 2100, 1500 ਤੇ 1100 ਰੁਪਏ ਦੇ ਇਨਾਮ ਦਿੱਤੇ ਜਾਣਗੇ। 800 ਮੀਟਰ ਲੜਕੀਆਂ ਤੇ 1600 ਮੀਟਰ ਲੜਕਿਆਂ ਦੀ ਦੌੜ ਵਿੱਚ ਪਹਿਲੇ ਪੰਜ ਸਥਾਨਾਂ ਲਈ ਕ੍ਰਮਵਾਰ 5100, 4100, 2100, 1500 ਤੇ 1100 ਰੁਪਏ ਅਤੇ 5100, 4100, 3 100, 2100 ਤੇ 1500 ਰੁਪਏ ਦੇ ਇਨਾਮ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੇ ਖਿਡਾਰੀਆਂ ਨੂੰ 30 ਅਗਸਤ ਨੂੰ ਸਵੇਰੇ 5:30 ਵਜੇ ਖੇਡ ਮੈਦਾਨ ਵਿੱਚ ਪਹੁੰਚਣਾ ਹੋਵੇਗਾ।
ਪਿਛਲੀ ਖ਼ਬਰ ਦਲੀਲ ਨਾਲ ਗੱਲ ਕਰਨ ਦੇ ਸਮਰੱਥ ਬਣਾਉਂਦੀਆਂ ਹਨ ਕਿਤਾਬਾਂ - ਜਸਵੀਰ ਸਿੰਘ ਮੋਰੋਂ ਅਗਲੀ ਖ਼ਬਰ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਤੋਂ ਲੰਗਰ ਵਾਹਨ ਪੀ. ਜੀ. ਆਈ. ਦੇ ਮਰੀਜ਼ਾਂ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।