29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਲੋੜਵੰਦ ਮਰੀਜ਼ ਲਈ ਇੱਕ ਸਾਲ ਦੇ ਮਹੀਨਾਵਾਰ ਵਿੱਤੀ ਸਹਾਇਤਾ ਪ੍ਰੋਜੈਕਟ ਦੀ ਸ਼ੁਰੂਆਤ

ਬੰਗਾ, 28 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਮਹਿਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਸ਼ਲਾਘਾਯੋਗ ਅਤੇ ਮਨੁੱਖਤਾ ਭਰਿਆ ਕਦਮ ਚੁੱਕਦਿਆਂ ਪ੍ਰਧਾਨ ਲਾਇਨ ਸੋਮਪਾਲ ਸਿੰਘ ਦੀ ਅਗਵਾਈ ਅਤੇ ਲਾਇਨ ਡਾ. ਉਂਕਾਰ ਸਿੰਘ ਐਮ.

ਅਜੀਤ ਡੈਸਕ 29-08-2026
ਬੰਗਾ, 28 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਮਹਿਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਸ਼ਲਾਘਾਯੋਗ ਅਤੇ ਮਨੁੱਖਤਾ ਭਰਿਆ ਕਦਮ ਚੁੱਕਦਿਆਂ ਪ੍ਰਧਾਨ ਲਾਇਨ ਸੋਮਪਾਲ ਸਿੰਘ ਦੀ ਅਗਵਾਈ ਅਤੇ ਲਾਇਨ ਡਾ. ਉਂਕਾਰ ਸਿੰਘ ਐਮ. ਜੇ. ਐਫ ਦੀ ਚੇਅਰਮੈਨਸ਼ਿਪ ਹੇਠ ਇੱਕ ਵਿਸ਼ੇਸ਼ ਮਹੀਨਾਵਾਰ ਵਿੱਤੀ ਸਹਾਇਤਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਤਹਿਤ ਇੱਕ ਲੋੜਵੰਦ ਮਰੀਜ਼ ਦੀ ਸਹਾਇਤਾ ਕੀਤੀ ਗਈ, ਜੋ ਸੜਕ ਹਾਦਸੇ ਦੇ ਗੰਭੀਰ ਨਤੀਜਿਆਂ ਕਾਰਨ ਆਪਣੇ ਰੋਜ਼ਾਨਾ ਦੇ ਕੰਮ ਕਰਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਅਸਮਰੱਥ ਹੈ। ਹਾਦਸੇ ਤੋਂ ਬਾਅਦ ਉਸ ਲਈ ਆਪਣੇ ਪਰਿਵਾਰ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਲੋੜਵੰਦ ਮਰੀਜ਼ ਦੀ ਸਥਿਤੀ ਨੂੰ ਸਮਝਦਿਆਂ ਕਲੱਬ ਵੱਲੋਂ ਇਸ ਨੇਕ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ 15000 ਦੀ ਸ਼ੁਰੂਆਤੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਕਲੱਬ ਵੱਲੋਂ ਮਰੀਜ਼ ਨੂੰ ਹਰ ਮਹੀਨੇ 5000 ਦੀ ਵਿੱਤੀ ਸਹਾਇਤਾ ਇੱਕ ਸਾਲ ਤੱਕ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਉਸ ਨੂੰ ਲਗਾਤਾਰ ਸਹਾਰਾ ਮਿਲ ਸਕੇ ਅਤੇ ਉਹ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਕੁਝ ਹੱਦ ਤੱਕ ਪੂਰਾ ਕਰ ਸਕੇ। ਇਹ ਪ੍ਰੋਜੈਕਟ ਸਿਰਫ਼ ਵਿੱਤੀ ਮਦਦ ਤੱਕ ਸੀਮਿਤ ਨਹੀਂ, ਸਗੋਂ ਇਹ ਉਸ ਵਿਅਕਤੀ ਨੂੰ ਇਹ ਅਹਿਸਾਸ ਕਰਵਾਉਣ ਦਾ ਯਤਨ ਹੈ ਕਿ ਸਮਾਜ ਉਸਦੇ ਨਾਲ ਖੜ੍ਹਾ ਹੈ ਤੇ ਮੁਸ਼ਕਲ ਸਮੇਂ ਵਿੱਚ ਉਸ ਨੂੰ ਇਕੱਲਾ ਨਹੀਂ ਛੱਡਿਆ ਗਿਆ। ਲਾਇਨਜ਼ ਕਲੱਬ ਬੰਗਾ ਮਹਿਕ ਵੱਲੋਂ ਭਵਿੱਖ ਵਿੱਚ ਵੀ ਸਮਾਜ ਦੇ ਗਰੀਬ, ਲੋੜਵੰਦ ਤੇ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅਜਿਹੇ ਲੋਕ-ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਨੇਕ ਪ੍ਰੋਜੈਕਟ ਦੇ ਮੌਕੇ ਲਾਇਨ ਸੋਮਪਾਲ ਸਿੰਘ, ਪ੍ਰਧਾਨ, ਲਾਇਨ ਡਾ. ਉਂਕਾਰ ਸਿੰਘ ਐਮ. ਜੇ. ਐਫ., ਲਾਇਨ ਪ੍ਰਿੰਸੀਪਲ ਜਤਿੰਦਰ ਮੋਹਨ ਐਮ. ਜੇ. ਐਫ., ਲਾਇਨ ਰਾਮ ਧੰਨ ਪੁੰਨ ਸਮੇਤ ਹੋਰ ਕਲੱਬ ਮੈਂਬਰ ਅਤੇ ਸਮਾਜ ਦੇ ਪਤਵੰਤੇ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਸ਼ੂਗਰ ਮਿੱਲ੍ਹਜ਼ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵਈਏ ਦੇ ਵਿਰੋਧ ’ ਚ ਰ... ਅਗਲੀ ਖ਼ਬਰ ਯੂਨੀਵਰਸਿਟੀ ਮੈਰਿਟ ’ਚ ਆਈਆਂ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।