ਅੱਜ ਬਰਸੀ ’ਤੇ ਵਿਸ਼ੇਸ਼ - ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ
ਬਹਿਰਾਮ - ਮਹਾਨ ਤਪੱਸਵੀ, ਸਮਾਜ ਸੁਧਾਰਕ, ਕਰਮਯੋਗੀ ਸੋਚ ਦੇ ਮਾਲਕ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਪੂਰਨ ਸੰਤ ਸਨ ਜਿਨ੍ਹਾਂ ਦਾ ਜਨਮ ਪਿੰਡ ਭਰੋਮਜਾਰਾ ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ 14 ਅਪ੍ਰੈਲ 1860 ਨੂੰ ਮਾਤਾ ਅੱਕੀ ਤੇ ਪਿਤਾ ਬਾਬਾ ਜੰਗਾ ਦੇ ਗ੍ਰਹਿ ਵਿਖੇ ਹੋਇਆ। ਸੰਤਾਂ ਨੇ ਦੱਸਿਆ ਕਿ ਆਪ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਤੇ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਸਨ ਜਿਨ੍ਹਾਂ ਆਪਣਾ ਘਰ ਬਾਰ ਤਿਆਗ ਕੇ ਗੁਰ ਗਿਆਨ ਦੀ ਪ੍ਰਾਪਤੀ ਲਈ ਅਨੇਕਾ ਗੁਰਧਾਮਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਵਿੱਚ ਡੇਰਾ ਸੰਤ ਬਾਬਾ ਰੋਟੀ ਰਾਮ ਪਿੰਡ ਕਾਂਟੇ ਹਿਮਾਚਲ ਪ੍ਰਦੇਸ਼ ਵਿਖੇ ਸੇਵਾ ਕੀਤੀ ਤੇ ਸੰਤ ਬਾਬਾ ਦਿਆਲ ਦਾਸ ਨੂੰ ਗੁਰੂ ਧਾਰ ਕੇ ਗੁਰ ਗਿਆਨ ਪ੍ਰਾਪਤ ਕੀਤਾ।
ਸ
ਸੰਤ ਬਾਬਾ ਮੇਲਾ ਰਾਮ ਭਰੋਮਜਾਰਾ
29-08-2026
ਬਹਿਰਾਮ - ਮਹਾਨ ਤਪੱਸਵੀ, ਸਮਾਜ ਸੁਧਾਰਕ, ਕਰਮਯੋਗੀ ਸੋਚ ਦੇ ਮਾਲਕ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਪੂਰਨ ਸੰਤ ਸਨ ਜਿਨ੍ਹਾਂ ਦਾ ਜਨਮ ਪਿੰਡ ਭਰੋਮਜਾਰਾ ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ 14 ਅਪ੍ਰੈਲ 1860 ਨੂੰ ਮਾਤਾ ਅੱਕੀ ਤੇ ਪਿਤਾ ਬਾਬਾ ਜੰਗਾ ਦੇ ਗ੍ਰਹਿ ਵਿਖੇ ਹੋਇਆ। ਸੰਤਾਂ ਨੇ ਦੱਸਿਆ ਕਿ ਆਪ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ ਤੇ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਸਨ ਜਿਨ੍ਹਾਂ ਆਪਣਾ ਘਰ ਬਾਰ ਤਿਆਗ ਕੇ ਗੁਰ ਗਿਆਨ ਦੀ ਪ੍ਰਾਪਤੀ ਲਈ ਅਨੇਕਾ ਗੁਰਧਾਮਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਵਿੱਚ ਡੇਰਾ ਸੰਤ ਬਾਬਾ ਰੋਟੀ ਰਾਮ ਪਿੰਡ ਕਾਂਟੇ ਹਿਮਾਚਲ ਪ੍ਰਦੇਸ਼ ਵਿਖੇ ਸੇਵਾ ਕੀਤੀ ਤੇ ਸੰਤ ਬਾਬਾ ਦਿਆਲ ਦਾਸ ਨੂੰ ਗੁਰੂ ਧਾਰ ਕੇ ਗੁਰ ਗਿਆਨ ਪ੍ਰਾਪਤ ਕੀਤਾ। ਆਪ ਜੀ ਪੈਦਲ ਹੀ ਯਾਤਰਾ ਕਰਕੇ ਸੰਗਤਾਂ ਨੂੰ ਧਾਰਮਿਕ, ਸਮਾਜਿਕ ਸੇਧ ਦਿੰਦੇ ਸਨ। ਸੰਤਾਂ ਦਾ ਮੁੱਖ ਉਦੇਸ਼ ਮੋਹ ਮਾਇਆ, ਪਾਪ, ਹੰਕਾਰ ਨੂੰ ਤਿਆਗ ਕੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਬੱਚਿਆਂ ਦੀ ਪੜ੍ਹਾਈ ਵੱਲ੍ਹ ਵਧੇਰੇ ਧਿਆਨ ਦੇਣਾ, ਸ਼ਾਂਤੀ, ਆਪਸੀ ਪ੍ਰੇਮ ਭਾਵਨਾ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ, ਲੋੜਵੰਦਾਂ ਦੀ ਮਦਦ ਕਰਨਾ, ਸੰਤਾਂ ਤੇ ਮਾਤਾ-ਪਿਤਾ ਦੀ ਸੇਵਾ ਕਰਨ ਨੂੰ ਪਹਿਲ ਦੇਣਾ ਆਦਿ ਸੀ। ਉਕਤ ਡੇਰੇ ਦਾ ਨੀਂਹ ਪੱਥਰ 1954 ’ਚ ਸੰਗਤਾਂ ਵਲੋਂ ਰੱਖਿਆ ਗਿਆ ਅਤੇ ਇਹ ਡੇਰਾ ਸੰਤ ਬਾਬਾ ਖੁਸ਼ੀ ਰਾਮ ਜੀ ਨੇ ਅਬਾਦ ਕੀਤਾ ਤੇ ਗੁਰੂ ਰਵਿਦਾਸ ਜੀ ਦੇ ਮਿਸ਼ਨ ਪ੍ਰਚਾਰ ਤੇ ਪਸਾਰ ਦਾ ਧੁਰਾ ਵੀ ਜਾਣਿਆ ਜਾਣ ਲੱਗਾ ਹੈ। ਜਿਥੇ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਤੇ ਸੰਤ ਡਾ. ਲਛਮਣ ਦਾਸ ਕੈਨੇਡਾ ਜੋ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ’ਤੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਹਨ। ਇਹ ਡੇਰਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਸੰਤਾਂ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਡੇਰੇ ਵਲੋਂ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਤੇ ਸਤਿਗੁਰ ਰਵਿਦਾਸ ਜੀ ਚੈਰੀਟੇਬਲ ਟਰੱਸਟ ਭਰੋਮਜਾਰਾ ਵੀ ਚਲਾਇਆ ਜਾ ਰਿਹਾ ਹੈ ਜਿੱਥੋਂ ਬੱਚੇ ਵਿੱਦਿਆ ਹਾਸਲ ਕਰਕੇ ਆਪਣਾ, ਪਰਿਵਾਰ ਤੇ ਸਮਾਜ ਦਾ ਭਵਿੱਖ ਸੰਵਾਰ ਰਹੇ ਹਨ। ਸੰਤ ਮੇਲਾ ਰਾਮ ਦੀ ਯਾਦ ਵਿੱਚ ਹਰ ਸਾਲ ਡੇਰਾ ਭਰੋਮਜਾਰਾ ਵਿਖੇ ਬਰਸੀ ਸਮਾਗਮ ਮਨਾਇਆ ਜਾਂਦਾ ਹੈ ਜੋ ਇਸ ਵਾਰ 29 ਅਗਸਤ 2026 ਨੂੰ ਸਮਾਗਮ ਹੋਵੇਗਾ। ਉਕਤ ਸਮਾਗਮ ਵਿੱਚ ਗੁਰੂੁ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤ ਮਹਾਂਪੁਰਸ਼, ਸੰਤ-ਸਮਾਜ ਤੇ ਰਾਗੀ ਜਥੇ ਪਹੁੰਚ ਕੇ ਸੰਗਤਾਂ ਨਾਲ ਪ੍ਰਵਚਨ ਕਰਨਗੇ। - ਨਛੱਤਰ ਸਿੰਘ ਬਹਿਰਾਮ