ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਬੂਟੇ ਲਗਾਏ
ਸੜੋਆ/ਪੋਜੇਵਾਲ, 29 ਅਗਸਤ (ਸਹੂੰਗੜਾ, ਨਵਾਂਗਰਾਈ) - ਸ਼ਹੀਦ ਜਸਵੰਤ ਰਾਏ ਰਤਨ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਰੁੱਖ ਲਗਾਓ ਅਤੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਚੰਦੜ ਨਰਸਰੀ ਕੁੱਲਪੁਰ ਵੱਲੋਂ ਆਪਣੇ ਭਰਾ ਸਵਰਗਵਾਸੀ ਸੰਦੇਸ਼ ਕੁਮਾਰ ਦੀ ਯਾਦ ’ਚ ਹਰ ਸਾਲ ਸਕੂਲ ਅਤੇ ਜਨਤਕ ਥਾਵਾਂ ’ਤੇ ਫੁੱਲਾਂ ਅਤੇ ਫਲਾਂ ਦੇ ਛਾਂਦਾਰ ਰੁੱਖ ਲਗਾ ਕੇ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਵੱਲੋਂ ਰੁੱਖ ਲਗਾ ਕੇ ਇਸ ਮੁਹਿਮ ਨੂੰ ਸ਼ੁਰੂਆਤ ਕੀਤੀ ਹੈ। ਸਾਬਕਾ ਸਰਪੰਚ ਤੀਰਥ ਅਤੇ ਸਕੂਲ ਸਟਾਫ਼ ਵੱਲੋਂ ਚੰਦੜ ਨਰਸਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸਾਲ ਸਕੂਲਾਂ ਤੇ ਜਨਤਕ ਥਾਵਾਂ ’ਤੇ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਲਈ ਬਹੁਤ ਵੱਡਾ ਸਹਿਯੋਗ ਕਰਦੇ ਹਨ।
ਅਜੀਤ ਡੈਸਕ
30-08-2026