30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੈਨੇਟ ਚੋਣ ਦੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਭਖਾਉਣ ਲਈ ਮੀਟਿੰਗ

ਨਵਾਂਸ਼ਹਿਰ, 29 ਅਗਸਤ (ਜਸਬੀਰ ਸਿੰਘ ਨੂਰਪੁਰ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਸਥਾਨਕ ਜੇ. ਐਸ.

ਅਜੀਤ ਡੈਸਕ 30-08-2026
ਨਵਾਂਸ਼ਹਿਰ, 29 ਅਗਸਤ (ਜਸਬੀਰ ਸਿੰਘ ਨੂਰਪੁਰ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਸਥਾਨਕ ਜੇ. ਐਸ. ਐਫ. ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਅਧਿਆਪਕਾਂ, ਸੇਵਾ ਮੁਕਤ ਅਧਿਆਪਕਾਂ, ਵਕੀਲਾਂ, ਸਾਹਿਤਕਾਰਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਜੋ ਪੀ. ਐਚ. ਡੀ ਹਨ, ਸੰਘਰਸ਼ਾਂ ਵਿੱਚੋਂ ਨਿਕਲੇ ਹੋਏ ਆਗੂ ਹਨ। ਭਾਵੇਂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਾਧੇ ਵਿਰੁੱਧ ਘੋਲ ਹੋਵੇ, ਯੂਨੀਵਰਸਿਟੀ ਲਈ ਗ੍ਰਾਂਟ ਲੈਣ ਲਈ ਘੋਲ ਹੋਵੇ, ਯੂਨੀਵਰਸਿਟੀ ਦੀ ਆਜ਼ਾਦ ਹਸਤੀ ਬਣਾਏ ਰੱਖਣ ਲਈ ਘੋਲ ਹੋਵੇ ਜਾਂ ਵਿਦਿਆਰਥੀ ਹਿੱਤਾਂ ਲਈ ਘੋਲ ਹੋਣ ਖਿਉਵਾਲੀ ਹਮੇਸ਼ਾ ਅਗਲੀ ਕਤਾਰ ਵਿੱਚ ਹੋ ਕੇ ਸੰਘਰਸ਼ ਲੜਦੇ ਰਹੇ ਹਨ। ਪਿੱਛੇ ਜਿਹੇ ਜਦੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਵਿਰੁੱਧ ਘੋਲ ਚੱਲਿਆ ਉਸ ਸਮੇਂ ਸੈਨੇਟ ਬਚਾਉਣ ਲਈ ਘੋਲ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਖਿਉਵਾਲੀ ਸੈਨੇਟ ਵਿੱਚ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਹੱਕ ਸੱਚ ਇਨਸਾਫ਼ ਦੀ ਆਵਾਜ਼ ਬਣ ਕੇ ਗੂੰਜਣਗੇ। ਉਹਨਾਂ ਕਿਹਾ ਕਿ ਖਿਉਵਾਲੀ ਗਰੈਜੂਏਟ ਕੰਸਟੀਚੁੰਅਸੀ ਤੋਂ ਉਮੀਦਵਾਰ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ, ਸਿੱਖ ਨੈਸ਼ਨਲ ਖਾਲਸਾ ਕਾਲਜ ਬੰਗਾ, ਸਰਕਾਰੀ ਕਾਲਜ ਬਲਾਚੌਰ ਅਤੇ ਸਰਕਾਰੀ ਕਾਲਜ ਪੋਜੇਵਾਲ ਪੋਲਿੰਗ ਬੂਥ ਹਨ। ਉਹਨਾਂ ਖਿਉਵਾਲੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਦਲਜੀਤ ਸਿੰਘ ਐਡਵੋਕੇਟ, ਸੁਨੀਲ ਕੁਮਾਰ ਐਡਵੋਕੇਟ, ਪ੍ਰੋ. ਇਕਬਾਲ ਸਿੰਘ ਚੀਮਾ, ਨਰਿੰਦਰ ਸਿੰਘ ਉੜਾਪੜ, ਗੁਰਮੀਤ ਸਿੰਘ ਸਰਾਂ (ਡਾਕਟਰ), ਸੁਨੀਲ ਚੰਦਿਆਣਵੀ, ਅਜਮੇਰ ਸਿੱਧੂ, ਜਸਬੀਰ ਦੀਪ, ਮਾਸਟਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਖੱਟਕੜ, ਬਲਜੀਤ ਸਿੰਘ ਧਰਮਕੋਟ, ਅਵਤਾਰ ਸਿੰਘ ਤਾਰੀ, ਹਰਜਿੰਦਰ ਸਿੰਘ, ਤਰਸੇਮ ਸਿੰਘ ਬੈਂਸ ਮੌਜੂਦ ਸਨ। ਤਸਵੀਰ 29 ਨਵਾਂਸ਼ਹਿਰ 23 ਮੀਟਿੰਗ ਉਪਰੰਤ ਗੱਲਬਾਤ ਸਮੇਂ ਵੱਖ-ਵੱਖ ਆਗੂ।
ਪਿਛਲੀ ਖ਼ਬਰ ਇਕਬਾਲ ਜੱਬੋਵਾਲੀਆ ਦੀ ਦੂਜੀ ਪੁਸਤਕ ਹੋਈ ਲੋਕ ਅਰਪਣ ਅਗਲੀ ਖ਼ਬਰ ਸ਼ੇਖੂਪੁਰ ਬਾਗ਼ ਦਾ ਸਾਲਾਨਾ ਛਿੰਝ ਮੇਲਾ 5 ਸਤੰਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।