31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ

ਬੰਗਾ, 30 ਅਗਸਤ (ਧਰਮਵੀਰ ਪਾਲ) - ਥਾਣਾ ਸਿਟੀ ਬੰਗਾ ਵਲੋਂ 6 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਬੰਗਾ ਦੇ ਐਸ.

ਅਜੀਤ ਡੈਸਕ 31-08-2026
ਬੰਗਾ, 30 ਅਗਸਤ (ਧਰਮਵੀਰ ਪਾਲ) - ਥਾਣਾ ਸਿਟੀ ਬੰਗਾ ਵਲੋਂ 6 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਬੰਗਾ ਦੇ ਐਸ. ਐਚ. ਓ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਗਸ਼ਤ ’ਤੇ ਸਨ। ਪੁਲਿਸ ਪਾਰਟੀ ਹੱਪੋਵਾਲ ਰੋਡ ਤੋਂ ਪਿੰਡ ਖਟਕੜ ਖੁਰਦ ਨੂੰ ਸੂਆ ਦੇ ਨਾਲ-ਨਾਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਸ਼ਮਸ਼ਾਨਘਾਟ ਖਟਕੜ ਖੁਰਦ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਦੀ ਗੱਡੀ ਨੂੰ ਦੇਖ ਘਬਰਾ ਕੇ ਆਪਣੀ ਪਹਿਨੀ ਕੈਪਰੀ ਦੀ ਜੇਬ ਵਿੱਚੋਂ ਇੱਕ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੀ ਤੇ ਆਪ ਤੇਜ਼ ਕਦਮੀਂ ਮੌਕੇ ਤੋਂ ਖਿਸਕਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ’ਤੇ ਉਸ ਨੇ ਆਪਣਾ ਨਾਮ ਯਾਦਵੀਰ ਸਿੰਘ ਉਰਫ ਘੁੱਗੀ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮੰਗੂਵਾਲ, ਥਾਣਾ ਸਦਰ ਬੰਗਾ ਦੱਸਿਆ ਜਿਸ ਵਲੋਂ ਸੁੱਟੀ ਮੋਮੀ ਲਿਫਾਫੀ ਵਿਚੋਂ 06 ਗ੍ਰਾਮ ਹੈਰੋਇਨ ਬ੍ਰਾਮਦ ਹੋਈ।
ਪਿਛਲੀ ਖ਼ਬਰ ਸੰਧਵਾਂ-ਫਰਾਲਾ ਦੇ ਸਰਕਾਰੀ ਹਸਪਤਾਲ ’ਚ ਚੋਰੀ ਅਗਲੀ ਖ਼ਬਰ ਨਸ਼ਾ ਤਸਕਰਾਂ ਖਿਲਾਫ ਔੜ ਪੁਲਿਸ ਪੱਬਾਂ ਭਾਰ, ਕਈ ਘਰਾਂ ’ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।