ਵਾਤਾਵਰ ਨ ਸੰਭਾਲ ਸੁਸਾਇਟੀ ਨੇ ਬੂਟੇ ਲਗਾਏ
ਨਵਾਂਸ਼ਹਿਰ, 30 ਅਗਸਤ (ਜਸਬੀਰ ਸਿੰਘ ਨੂਰਪੁਰ) - ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੋਡ ਫਾਟਕ ਨੇੜੇ ਸੜਕ ਕਿਨਾਰੇ ਬੂਟੇ ਲਗਾ ਕੇ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜੈਨ ਅਲਫ਼ਾ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕਵਚ ਅਤੇ ਭਾਵਾਰਥ ਕੋਲੋਂ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਵਾਏ ਗਏ।
ਨਵਾਂਸ਼ਹਿਰ, 30 ਅਗਸਤ (ਜਸਬੀਰ ਸਿੰਘ ਨੂਰਪੁਰ) - ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੋਡ ਫਾਟਕ ਨੇੜੇ ਸੜਕ ਕਿਨਾਰੇ ਬੂਟੇ ਲਗਾ ਕੇ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਜੈਨ ਅਲਫ਼ਾ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕਵਚ ਅਤੇ ਭਾਵਾਰਥ ਕੋਲੋਂ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਵਾਏ ਗਏ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਇਲਾਕੇ ਵਿੱਚ ਰੁੱਖਾਂ ਦੀ ਘਾਟ ਕਾਰਨ ਮੀਂਹ ਘੱਟ ਪੈ ਰਹੇ ਹਨ ਅਤੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ। ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਹਰ ਇਕ ਮਨੁੱਖ ਨੂੰ ਬੂਟੇ ਲਾਉਣੇ ਚਾਹੀਦੇ ਹਨ। ਸੁਸਾਇਟੀ ਮੈਂਬਰ ਅਰੁਣ ਬਾਲੀ ਤੇ ਸੋਹੇਲ ਦੀਵਾਨ ਨੇ ਕਿਹਾ ਕਿ ਇੱਕ ਰੁੱਖ ਸੌ ਸੁੱਖ ਦਾ ਨਾਅਰਾ ਘਰ-ਘਰ ਤੱਕ ਪਹੁੰਚਾਉਣ ਲਈ ਵਾਤਾਵਰਣ ਸੰਭਾਲ ਸੁਸਾਇਟੀ ਪਿਛਲੇ ਤੇਈ ਸਾਲਾਂ ਤੋਂ ਸ਼ਲਾਘਾਯੋਗ ਕੰਮ ਕਰ ਰਹੀ ਹੈ। ਆਕਸੀਜਨ ਭਰਪੂਰ ਹਵਾ, ਛਾਂ, ਫੁੱਲ, ਫਲ ਅਤੇ ਕੀਮਤੀ ਲਕੜੀ ਲੈਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਸਮੇਂ ਦੀ ਲੋੜ ਹੈ। ਇਸ ਮੌਕੇ ਅਨਿਲ ਬਾਲੀ, ਨੀਰਜ ਸ਼ਰਮਾਂ, ਤਰਸੇਮ ਲਾਲ, ਸੁਭਾਸ਼ ਚੰਦਰ ਧੰਮ, ਸੁਧੀਰ ਕੁਮਾਰ, ਕਵੱਚ, ਭਾਵਾਰਥ ਆਦਿ ਸ਼ਾਮਿਲ ਸਨ।