05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਸ਼ਵ ਪ੍ਰਸਿੱਧ ਕਿਸਾਨ ਤੇ ਚਿੰਤਕ ਮਹਿੰਦਰ ਸਿੰਘ ਦੋਸਾਂਝ ਦੇ ਦਿਹਾਂਤ ’ਤੇ ਕਿਰਪਾਲ ਸਾਗਰ ਅਦਾਰੇ ਵਲੋਂ ਦੁੱਖ ਪ੍ਰਗਟ

ਨਵਾਂਸ਼ਹਿਰ, 4 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਪ੍ਰਸਿੱਧ ਕਿਸਾਨ, ਉੱਘੇ ਚਿੰਤਕ ਤੇ ਲੇਖਕ ਮਹਿੰਦਰ ਸਿੰਘ ਦੋਸਾਂਝ ਆਪਣੀ ਸਾਰੀ ਜ਼ਿੰਦਗੀ ਧਰਤੀ ਮਾਤਾ ਦੀ ਸੇਵਾ ਤੇ ਕਲਮ ਦੀ ਸਾਧਨਾ ਨੂੰ ਸਮਰਪਿਤ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਵਿਛੋੜੇ ਨਾਲ ਨਾ ਸਿਰਫ਼ ਕਿਸਾਨੀ ਜਗਤ, ਸਗੋਂ ਪੰਜਾਬੀ ਸਾਹਿਤ ਜਗਤ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮਹਿੰਦਰ ਸਿੰਘ ਦੋਸਾਂਝ 05-09-2026
ਨਵਾਂਸ਼ਹਿਰ, 4 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਿਸ਼ਵ ਪ੍ਰਸਿੱਧ ਕਿਸਾਨ, ਉੱਘੇ ਚਿੰਤਕ ਤੇ ਲੇਖਕ ਮਹਿੰਦਰ ਸਿੰਘ ਦੋਸਾਂਝ ਆਪਣੀ ਸਾਰੀ ਜ਼ਿੰਦਗੀ ਧਰਤੀ ਮਾਤਾ ਦੀ ਸੇਵਾ ਤੇ ਕਲਮ ਦੀ ਸਾਧਨਾ ਨੂੰ ਸਮਰਪਿਤ ਕਰਕੇ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਵਿਛੋੜੇ ਨਾਲ ਨਾ ਸਿਰਫ਼ ਕਿਸਾਨੀ ਜਗਤ, ਸਗੋਂ ਪੰਜਾਬੀ ਸਾਹਿਤ ਜਗਤ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਨੇ ਹਲ ਤੇ ਕਲਮ ਨੂੰ ਇੱਕੋ ਜਿਹਾ ਸਤਿਕਾਰ ਦਿੱਤਾ। ਇਹ ਪ੍ਰਗਟਾਵਾ ਕਰਦਿਆਂ ਕਿਰਪਾਲ ਸਾਗਰ ਅਦਾਰੇ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਕਿਰਪਾਲ ਸਾਗਰ ਅਦਾਰਾ ਇਸ ਮਹਾਨ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹੈ। ਇਸ ਦੁੱਖ ਦੀ ਘੜੀ ਵਿਚ ਕਿਰਪਾਲ ਸਾਗਰ ਅਦਾਰੇ ਦੇ ਚੇਅਰਮੈਨ ਡਾ. ਕਰਮਜੀਤ ਸਿੰਘ ਪ੍ਰਬੰਧਕ ਮੈਂਬਰ, ਅਸ਼ੋਕ ਕੁਮਾਰ ਰੈਣਾ ਸਕੱਤਰ, ਕੈਪਟਨ ਗੁਰਦੇਵ ਸਿੰਘ, ਰੇਸ਼ਮ ਸਿੰਘ, ਨਰਿੰਦਰ ਸਿੰਘ, ਸਕੱਤਰ ਸਿੰਘ, ਸਕੂਲ ਪ੍ਰਿੰਸੀਪਲ ਗੁਰਜੀਤ ਸਿੰਘ, ਹਸਪਤਾਲ ਪ੍ਰਬੰਧਕ ਐਮ. ਕੇ. ਅਗਰਵਾਲ ਤੇ ਪ੍ਰੈੱਸ ਅਧਿਕਾਰੀ ਆਤਮ ਪ੍ਰਕਾਸ਼ ਸਿੰਘ ਵਲੋਂ ਵਿਛੜੀ ਆਤਮਾ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਬਾਲੋਂ ਵਿਖੇ ਵਿਸ਼ਾਲ ਛਿੰਝ ਮੇਲਾ ਅੱਜ ਅਗਲੀ ਖ਼ਬਰ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।