08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਤਰਕਸ਼ੀਲ ਸੁਸਾਇਟੀ ਬੰਗਾ ਦੀ ਮੀਟਿੰਗ ’ਚ ਲਏ ਅਹਿਮ ਫੈਸਲ

ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਕਾ: ਨੱਥਾ ਸਿੰਘ ਮੰਢਾਲੀ ਭਵਨ ਹੱਪੋਵਾਲ ਰੋਡ ਬੰਗਾ ਵਿਖੇ ਕੀਤੀ ਗਈ। ਪ੍ਰਧਾਨ ਹਰਜਿੰਦਰ ਸੂੰਨੀ ਵਲੋਂ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ।

ਅਜੀਤ ਡੈਸਕ 08-09-2026
ਬੰਗਾ, 7 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਕਾ: ਨੱਥਾ ਸਿੰਘ ਮੰਢਾਲੀ ਭਵਨ ਹੱਪੋਵਾਲ ਰੋਡ ਬੰਗਾ ਵਿਖੇ ਕੀਤੀ ਗਈ। ਪ੍ਰਧਾਨ ਹਰਜਿੰਦਰ ਸੂੰਨੀ ਵਲੋਂ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਤਰਕਸ਼ੀਲ ਮੈਗਜ਼ੀਨ ਅੰਕ ਸਤੰਬਰ-ਅਕਤੂਬਰ ਦੀ ਵੰਡ ਕੀਤੀ। ਤਰਕਸ਼ੀਲ ਆਗੂਆਂ ਮੋਹਨ ਬੀਕਾ, ਮਾ. ਜਗਦੀਸ਼ ਰਾਏਪੁਰ ਡੱਬਾ ਤੇ ਸੁਰੇਸ਼ ਕਰਨਾਣਾ ਨੇ ਕਿਹਾ ਕਿ ਲੋਕਾਂ ਦੇ ਟੈਕਸਾਂ ਦਾ ਪੈਸਾ ਸਰਕਾਰਾਂ ਵਲੋਂ ਧਾਰਮਿਕ ਯਾਤਰਾਵਾਂ ’ਤੇ ਫਜ਼ੂਲ ਖਰਚ ਕਰਨ ਦੀ ਬਜਾਏ ਲੋਕਾਂ ਦੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਲਈ ਖ਼ਰਚ ਕਰਨਾ ਚਾਹੀਦਾ ਹੈ। ਸੁਖਵਿੰਦਰ ਲੰਗੇਰੀ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਏ 3 ਦਿਨਾਂ ਪੁਸਤਕ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਿੱਖਿਆਦਾਇਕ ਪ੍ਰੋਗਰਾਮਾਂ ’ਚ, ਸਾਰਿਆਂ ਨੂੰ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨੀ ਚਾਹੀਦੀ ਹੈ। ਕੁਲਵਿੰਦਰ ਖਟਕੜ ਨੇ ਕਿਹਾ ਕਿ ਤਰਕਸ਼ੀਲ ਸਾਹਿਤ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ । ਇਸ ਮੌਕੇ ਖੇਤੀਬਾੜੀ ਮਾਹਿਰ ਮਹਿੰਦਰ ਸਿੰਘ ਦੁਸਾਂਝ ਦੀ ਪਿਛਲੇ ਦਿਨੀਂ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬਲਜੀਤ ਖਟਕੜ, ਮਾ. ਪਰਮਜੀਤ ਖਮਾਚੋਂ, ਸੰਤੋਸ਼ ਖਟਕੜ, ਰੂਬੀ ਬੰਗਾ ਤੇ ਸਤਨਾਮ ਖਟਕੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭੱਲਾ ਬੇਟ ਤੇ ਕੁਹਾਰ ਮੰਡ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੇ ਗ੍ਰਾਂਟ ਚੈੱਕ ਭੇਟ ਅਗਲੀ ਖ਼ਬਰ ਮੌਜੂਦਾ ਸਰਕਾਰ ਦੌਰਾਨ ਸੂਬੇ ਅੰਦਰ ਕਾਨੂੰਨ ਵਿਵਸਥਾ ਵਿਗੜੀ-ਵਾਈਸ ਚੈਅਰਮੈਨ ਬਲਬੀਰ ਚੰਦ ਸਿੰਘਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।