ਨਾਗਰਾ ਗੋਤ ਦੀਆਂ ਸਤੀਆਂ ’ਤੇ ਮੇਲਾ ਅੱਜ
ਮਜਾਰੀ/ਸਾਹਿਬ, 10 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਨਾਗਰਾ ਗੋਤ ਦੀਆਂ ਸਤੀਆਂ ਪਿੰਡ ਹਿਆਤਪੁਰ ਰੁੜਕੀ (ਨੇੜੇ ਮਜਾਰੀ) ਵਿਖੇ ਸਾਲਾਨਾ ਮੇਲਾ 11 ਸਤੰਬਰ ਨੂੰ ਲੱਗ ਰਿਹਾ ਹੈ। ਇਸ ਬਾਰੇ ਪ੍ਰਧਾਨ ਬੂਝਾ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਜਸਪ੍ਰੀਤ ਸਿੰਘ ਨਾਗਰਾ, ਅਮਰੀਕ ਸਿੰਘ, ਦੌਲਤ ਸਿੰਘ, ਭਜਨ ਸਿੰਘ, ਭੁਪਿੰਦਰ ਸਿੰਘ ਮਹਿਤਪੁਰੀ ਤੇ ਮਹਿੰਦਰ ਸਿੰਘ ਜੈਨਪੁਰ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਸਤੀ ਮਾਤਾ ਦੇ ਦਰਬਾਰ ’ਤੇ ਪੂਜਾ ਅਰਚਨਾ ਤੇ ਝੰਡੇ ਚੜ੍ਹਾਉਣ ਦੀ ਰਸਮ ਹੋਵੇਗੀ।
ਅਜੀਤ ਡੈਸਕ
11-09-2026