14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰੈਲੀ ਵਿਚ ਪਹੁੰਚੇ ਵਰਕਰਾਂ ਦਾ ਅਕਾਲੀ ਆਗੂ ਦਿਲਾਵਰ ਸਿੰਘ ਨੇ ਕੀਤਾ ਧੰਨਵਾਦ

ਮਜਾਰੀ/ਸਾਹਿਬਾ, 13 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਦਾਣਾ ਮੰਡੀ ਬਲਾਚੌਰ ਵਿਖੇ ਕਰਵਾਈ ਰੈਲੀ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ ਤੇ ਹੋਰ ਆਗੂਆਂ ਵਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਕਰਾਂ ਵਲੋਂ ਦਿਖਾਇਆ ਉਤਸ਼ਾਹ, ਠਾਠਾਂ ਮਾਰਦੇ ਇਕੱਠ ਵਿਚ ਇਕਜੁੱਟਤਾ ਤੇ ਪਾਰਟੀ ਪ੍ਰਤੀ ਸਮਰਪਣ ਬੇਹੱਦ ਸ਼ਲਾਘਾਯੋਗ ਰਿਹਾ ਹੈ, ਜਿਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਗੋਬਾਗ ਹੋ ਗਏ ਹਨ।

ਅਜੀਤ ਡੈਸਕ 14-09-2026
ਮਜਾਰੀ/ਸਾਹਿਬਾ, 13 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਦਾਣਾ ਮੰਡੀ ਬਲਾਚੌਰ ਵਿਖੇ ਕਰਵਾਈ ਰੈਲੀ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਦਿਲਾਵਰ ਸਿੰਘ ਦਿਲੀ ਟੱਪਰੀਆਂ ਰਾਣੇਵਾਲ ਤੇ ਹੋਰ ਆਗੂਆਂ ਵਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਕਰਾਂ ਵਲੋਂ ਦਿਖਾਇਆ ਉਤਸ਼ਾਹ, ਠਾਠਾਂ ਮਾਰਦੇ ਇਕੱਠ ਵਿਚ ਇਕਜੁੱਟਤਾ ਤੇ ਪਾਰਟੀ ਪ੍ਰਤੀ ਸਮਰਪਣ ਬੇਹੱਦ ਸ਼ਲਾਘਾਯੋਗ ਰਿਹਾ ਹੈ, ਜਿਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਗੋਬਾਗ ਹੋ ਗਏ ਹਨ। ਦਿਲੀ ਨੇ ਕਿਹਾ ਕਿ ਰੈਲੀ ਨੂੰ ਸਫਲ ਬਣਾਉਣ ਵਿੱਚ ਇਲਾਕੇ ਦੇ ਹਰ ਪਿੰਡ ਦੇ ਪੰਚਾਂ-ਸਰਪੰਚਾਂ ਤੇ ਹਰ ਵਰਗ ਦੇ ਵਰਕਰਾਂ ਨੇ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਜਥੇਦਾਰ ਮੋਹਣ ਸਿੰਘ, ਗੁਰਨਾਮ ਸਿੰਘ, ਹਰਭਜਨ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਕਸ਼ਮੀਰ ਸਿੰਘ, ਗੁਰਨੇਕ ਸਿੰਘ, ਬੂਟਾ ਸਿੰਘ ਮਡਿਆਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖਡੂਰ ਸਾਹਿਬ ਤੋਂ ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ‘ਪੰਜਾਬ ਬਚਾਓ’ ਰੈਲੀ ’ਚ ਸ਼ਾਮਿਲ ਹੋਇਆ ਅਗਲੀ ਖ਼ਬਰ ਮਾਂ ਦਾ ਵਿਛੋੜਾ ਬੱਚਿਆਂ ਲਈ ਅਸਹਿ ਹੁੰਦਾ ਹੈ-ਐਸ. ਡੀ. ਐਮ. ਮੁਨੀਸ਼ ਅੰਗਰਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।