16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਖੇਡ ਪ੍ਰਮੋਟਰ ਬਹਾਦਰ ਸਿੰਘ ਗਰਚਾ ਜਰਮਨੀ ਦਾ ਵਿਸ਼ੇਸ਼ ਸਨਮਾਨ

ਔੜ/ਝਿੰਗੜਾਂ, 15 ਸਤੰਬਰ (ਕੁਲਦੀਪ ਸਿੰਘ ਝਿੰਗੜ)-ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਗੜ੍ਹੀ ਅਜੀਤ ਸਿੰਘ ਵਲੋਂ ਪਿੰਡ ਦੇ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ ਦੇ ਵਿਦੇਸੋ ਪਿੰਡ ਪੁੱਜਣ ‘ਤੇ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਛਿੰਝ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਮੁੱਖ ਪ੍ਰਬੰਧਕ ਪ੍ਰਧਾਨ ਰੂਪ ਲਾਲ ਧੀਰ, ਨੰਬਰਦਾਰ ਰਾਜ ਕੁਮਾਰ ਦਦਰਾਲ, ਗੋਬਿੰਦ ਸਿੰਘ ਧੀਰ ਪੰਚ, ਬਲਕਾਰ ਸਿੰਘ ਅਣਦੇਹ, ਬਲਿਹਾਰ ਸਿੰਘ ਅਣਦੇਹ, ਭੁਪਿੰਦਰ ਸਿੰਘ ਗਿੱਲ, ਬਲਵੀਰ ਸਿੰਘ ਦਦਰਾਲ, ਮੇਜਰ ਪੇਂਟਰ, ਮਾਸਟਰ ਸਤਨਾਮ ਧੀਰ, ਰਾਣਾ ਧੀਰ, ਗੋਪਾਲ ਯਾਦਵ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਆਖਿਆ ਕਿ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਦੇਸ਼-ਵਿਦੇਸ਼ ਵਿੱਚ ਵੱਸਦੇ ਐਨ.

ਅਜੀਤ ਡੈਸਕ 16-09-2026
ਔੜ/ਝਿੰਗੜਾਂ, 15 ਸਤੰਬਰ (ਕੁਲਦੀਪ ਸਿੰਘ ਝਿੰਗੜ)-ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਗੜ੍ਹੀ ਅਜੀਤ ਸਿੰਘ ਵਲੋਂ ਪਿੰਡ ਦੇ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੀਤਕਾਰ ਬਹਾਦਰ ਸਿੰਘ ਗਰਚਾ ਜਰਮਨੀ ਦੇ ਵਿਦੇਸੋ ਪਿੰਡ ਪੁੱਜਣ ‘ਤੇ ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਛਿੰਝ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਮੁੱਖ ਪ੍ਰਬੰਧਕ ਪ੍ਰਧਾਨ ਰੂਪ ਲਾਲ ਧੀਰ, ਨੰਬਰਦਾਰ ਰਾਜ ਕੁਮਾਰ ਦਦਰਾਲ, ਗੋਬਿੰਦ ਸਿੰਘ ਧੀਰ ਪੰਚ, ਬਲਕਾਰ ਸਿੰਘ ਅਣਦੇਹ, ਬਲਿਹਾਰ ਸਿੰਘ ਅਣਦੇਹ, ਭੁਪਿੰਦਰ ਸਿੰਘ ਗਿੱਲ, ਬਲਵੀਰ ਸਿੰਘ ਦਦਰਾਲ, ਮੇਜਰ ਪੇਂਟਰ, ਮਾਸਟਰ ਸਤਨਾਮ ਧੀਰ, ਰਾਣਾ ਧੀਰ, ਗੋਪਾਲ ਯਾਦਵ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਆਖਿਆ ਕਿ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਦੇਸ਼-ਵਿਦੇਸ਼ ਵਿੱਚ ਵੱਸਦੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ 20 ਤੋਂ 23 ਸਤੰਬਰ ਨੂੰ ਕਰਵਾਏ ਜਾ ਰਹੇ ਸੱਭਿਆਚਾਰਕ ਤੇ ਛਿੰਝ ਮੇਲੇ ਵਿੱਚ ਸ਼ਮੂਲੀਅਤ ਕਰਨ ਲਈ ਐਨ.ਆਰ.ਆਈ ਵੀਰ ਭਾਰੀ ਗਿਣਤੀ ਵਿੱਚ ਆਪਣੇ ਵਤਨ ਪੁੱਜ ਰਹੇ ਹਨ ਤੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਛਿੰਝ ਤੇ ਸੱਭਿਆਚਾਰਕ ਮੇਲੇ ਵਿੱਚ ਲਗਾ ਕੇ ਆਪਣੀ ਕਮਾਈ ਸਫ਼ਲ ਬਣਾਉਂਦੇ ਹਨ। ਮੁੱਖ ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਨੰਬਰਦਾਰ ਰਾਜ ਕੁਮਾਰ ਦਦਰਾਲ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਦੇ ਪਹਿਲੇ ਇਨਾਮ ਫੋਰਡ ਟਰੈਕਟਰ ਦੀ ਸੇਵਾ ਸਮਾਜ ਸੇਵੀ ਖੇਡ ਪ੍ਰਮੋਟਰ ਬਹਾਦਰ ਸਿੰਘ ਗਰਚਾ ਜਰਮਨੀ ਦੇ ਪਰਿਵਾਰ ਵਲੋਂ ਕੀਤੀ ਗਈ ਅਤੇ ਇਸ ਤੋਂ ਪਹਿਲਾਂ ਕਰਵਾਏ ਛਿੰਝ ਮੇਲਿਆਂ ‘ਚ ਵੀ ਪਟਕੇ ਦੀ ਕੁਸ਼ਤੀ ਦਾ ਪਹਿਲਾ ਵੱਡਾ ਇਨਾਮ ਲੰਡੀ ਜੀਪ, ਫੋਰਡ ਟਰੈਕਟਰ ਆਦਿ ਇਨਾਮ ਦੀ ਸੇਵਾ ਕਰ ਚੁੱਕੇ ਹਨ। ਉਨ੍ਹਾਂ ਖੇਡ ਪ੍ਰਮੋਟਰ ਬਹਾਦਰ ਸਿੰਘ ਗਰਚਾ ਜਰਮਨੀ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਛਿੰਝ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਂ ਹਾਜ਼ਰ ਸਨ।
ਪਿਛਲੀ ਖ਼ਬਰ ਮਾਸਟਰ ਸੁਰਜੀਤ ਸਿੰਘ ਹੱਕਲਾ ਨਵਾਂਗਰਾਂ ਵਲੋਂ ਹਾਈ ਸਕੂਲ ਚਾਂਦਪੁਰ ਰੁੜਕੀ ਨੂੰ ਨਕਦੀ ਦਾਨ ਅਗਲੀ ਖ਼ਬਰ ਬੰਗਾ ਵਿਖੇ ਗੁਲਾਮੀ ਸ਼ਾਹ ਦਾ ਤਿੰਨ ਦਿਨਾ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।