17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਿੰਡ ਮਜਾਰਾ ਕਲਾਂ ਵਾਸੀਆਂ ਵਲੋਂ ਵਿਸ਼ੇ਼ਸ਼ ਮੀਟਿੰਗ

ਉਸਮਾਨਪੁਰ, 16 ਸਤੰਬਰ (ਸੰਦੀਪ ਮਝੂਰ)- ਪਿੰਡ ਮਜਾਰਾ ਕਲਾਂ ਦੇ ਮੋਹਤਵਾਰ ਵਿਅਕਤੀਆਂ, ਨੰਬਰਦਾਰਾਂ, ਪੰਚਾਂ ਅਤੇ ਗ੍ਰਾਮ ਪੰਚਾਇਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਇੱਕ ਭਰਵਾਂ ਇੱਕਠ ਕਰਕੇ ਪਿੰਡ ਮਜਾਰਾ ਕਲਾਂ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਕੱਟੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਇਸ ਮੌਕੇ ਪਤਵੰਤਿਆਂ ਨੇ ਕਿਹਾ ਕਿ 11 ਸਤੰਬਰ 2026 ਨੂੰ ਇਸ ਸਬੰਧੀ ਪਿੰਡ ਵਾਸੀਆਂ ਵਲੋਂ ਇਤਰਾਜ਼ ਪਰਗਟ ਕੀਤਾ ਗਿਆ ਸੀ।

ਅਜੀਤ ਡੈਸਕ 17-09-2026
ਉਸਮਾਨਪੁਰ, 16 ਸਤੰਬਰ (ਸੰਦੀਪ ਮਝੂਰ)- ਪਿੰਡ ਮਜਾਰਾ ਕਲਾਂ ਦੇ ਮੋਹਤਵਾਰ ਵਿਅਕਤੀਆਂ, ਨੰਬਰਦਾਰਾਂ, ਪੰਚਾਂ ਅਤੇ ਗ੍ਰਾਮ ਪੰਚਾਇਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ ਵਿਖੇ ਇੱਕ ਭਰਵਾਂ ਇੱਕਠ ਕਰਕੇ ਪਿੰਡ ਮਜਾਰਾ ਕਲਾਂ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਕੱਟੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਇਸ ਮੌਕੇ ਪਤਵੰਤਿਆਂ ਨੇ ਕਿਹਾ ਕਿ 11 ਸਤੰਬਰ 2026 ਨੂੰ ਇਸ ਸਬੰਧੀ ਪਿੰਡ ਵਾਸੀਆਂ ਵਲੋਂ ਇਤਰਾਜ਼ ਪਰਗਟ ਕੀਤਾ ਗਿਆ ਸੀ। ਇਸਦੇ ਸਬੰਧ ਵਿਚ ਅੱਜ ਉਸਮਾਨਪੁਰ ਸਥਿਤ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕਠ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਸ.ਡੀ.ਐਮ ਨਵਾਂਸ਼ਹਿਰ ਨੂੰ ਲਿਖੇ ਗਏ ਮੰਗ ਪੱਤਰ ਵਿੱਚ ਪਿੰਡ ਵਾਸੀ ਇਸ ਗੱਲ ‘ਤੇ ਇਕਜੁੱਟ ਹਨ ਕਿ ਪਿੰਡ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਕਿਸੇ ਵੀ ਕੀਮਤ ‘ਤੇ ਨਾ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੇ ਪਿੰਡ ਵਿਚ ਕੰਮ ਕਰਨ ਤੋਂ ਕੋਈ ਇਤਰਾਜ਼ ਨਹੀਂ ਹੈ। ਸਿਰਫ ਇਹੀ ਇਤਰਾਜ਼ ਹੈ ਕਿ ਇਨ੍ਹਾਂ ਦੀਆਂ ਵੋਟਾਂ ਨਾ ਬਣਾਈਆਂ ਜਾਣ। ਜਿਹੜੇ ਪ੍ਰਵਾਸੀ ਪੱਕੇ ਮਕਾਨਾਂ ਵਿਚ ਵੀ ਰਹਿੰਦੇ ਹਨ, ਉਨ੍ਹਾਂ ਦੀਆਂ ਵੋਟਾਂ ਵੀ ਕੱਟੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਜ ਇੱਕ ਮੰਗ ਪੱਤਰ ਬੂਥ ‘ਤੇ ਹਾਜ਼ਰ ਇੱਕ ਅਧਿਕਾਰੀ ਨੂੰ ਦਿੱਤਾ ਗਿਆ ਅਤੇ ਐਸ.ਡੀ.ਐਮ ਨਵਾਂਸ਼ਹਿਰ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਕੱਟੀਆਂ ਜਾਣ।
ਪਿਛਲੀ ਖ਼ਬਰ ਸੰਧਵਾਂ ਦੇ ਬੱਸ ਅੱਡੇ ’ਚ ਵਾਪਰੇ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ, ਦੂਜਾ ਹੋਇਆ ਗੰਭੀਰ ਜ਼ਖਮੀ ਅਗਲੀ ਖ਼ਬਰ ਹਿੰਦੀ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।