18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਰਸੀ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਰਹਿਪਾ ਵਿਖੇ ਢਾਡੀ ਜਥਿਆਂ ਵਲੋਂ ਰਾਜਾ ਸਾਹਿਬ ਦਾ ਗੁਣਗਾਨ

ਮੁਕੰਦਪੁਰ, 17 ਸਤੰਬਰ (ਅਮਰੀਕ ਸਿੰਘ ਢੀਡਸਾ)-ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਪਿੰਡ ਰਹਿਪਾ ਵਿਖੇ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਦੋ ਲੜੀਆਂ ਵਿਚ ਸ੍ਰੀ ਅਖੰਡ ਜਾਪ ਸਾਹਿਬ ਕਰਵਾਏ ਜਾ ਰਹੇ ਹਨ।

ਅਜੀਤ ਡੈਸਕ 18-09-2026
ਮੁਕੰਦਪੁਰ, 17 ਸਤੰਬਰ (ਅਮਰੀਕ ਸਿੰਘ ਢੀਡਸਾ)-ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਪਿੰਡ ਰਹਿਪਾ ਵਿਖੇ ਸੰਗਤਾਂ ਵਲੋਂ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਦੋ ਲੜੀਆਂ ਵਿਚ ਸ੍ਰੀ ਅਖੰਡ ਜਾਪ ਸਾਹਿਬ ਕਰਵਾਏ ਜਾ ਰਹੇ ਹਨ। 16 ਸਤੰਬਰ ਨੂੰ ਰਾਜਾ ਸਾਹਿਬ ਜੀ ਦੁਆਰਾ ਵਰੋਸਾਏ ਗੁਰਧਾਮ ਗੁਰਦੁਆਰਾ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਆਰੰਭ ਕੀਤਾ ਜੋ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਿੰਡ ਰਹਿਪਾ ਵਿਖੇ ਵੱਖ-ਵੱਖ ਚਾਰ ਪੜਾਵਾਂ ਤੋਂ ਗੁਜਰਦਾ ਹੋਇਆ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਗੁਰਮੁੱਖ ਪਰਿਵਾਰਾਂ ਤੇ ਸੇਵਾਦਾਰਾਂ ਵਲੋਂ ਆਈਆਂ ਸੰਗਤਾਂ ਲਈ ਬੇਸ਼ੁਮਾਰ ਲੰਗਰ, ਜਿਨ੍ਹਾਂ ਵਿਚ ਵੱਖ-ਵੱਖ ਪ੍ਰਕਾਰ ਦੇ ਕੋਲਡ ਡਰਿੰਕਸ, ਪੂਰੀ ਛੋਲੇ, ਆਈਸਕ੍ਰੀਮ, ਕੁਲਫੀ, ਚਾਹ ਪਕੌੜੇ ਤੇ ਕੋਫੀ ਦੇ ਅਤੁੱਟ ਵਰਤਾਏ ਗਏ। ਗਿਆਨੀ ਸੁਰਿੰਦਰ ਸਿੰਘ ਪਾਰਸ, ਗਿਆਨੀ ਗੁਰਦੀਪ ਸਿੰਘ ਉੜਾਪੜ, ਮਾਝੇ ਵਾਲੀਆਂ ਬੀਬੀਆਂ ਤੇ ਪਰਮਿੰਦਰ ਸਿੰਘ ਅਮੋਲਕ ਦੇ ਢਾਡੀ ਜਥਿਆਂ ਵਲੋਂ ਰਾਜਾ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਤ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਜਥਿਆਂ ਵਲੋਂ ਪਿੰਡ ਰਹਿਪਾ ਵਿਖੇ ਗੁਰਦੁਆਰਾ ਤਖ਼ਤ ਸਾਹਿਬ ਦੀ ਸਥਾਪਨਾ ਕਰਨ ਦੇ ਪ੍ਰਸੰਗ ਤੋਂ ਇਲਾਵਾ ਹੋਰ ਵੱਖ-ਵੱਖ ਪਿੰਡਾਂ ਵਿਚ ਵਰਤਾਏ ਕੌਤਕਾਂ ਦਾ ਲੰਬਾ ਸਮਾਂ ਗਾਇਨ ਤੇ ਵਿਖਿਆਨ ਕਰਦਿਆਂ ਰਾਜਾ ਸਾਹਿਬ ਜੀ ਦੀ ਮਹਾਨ ਉਪਮਾ ਬਾਰੇ ਚਾਨਣਾ ਪਾਇਆ। ਨਗਰ ਕੀਰਤਨ ਦੌਰਾਨ ਸਮੁੱਚੀ ਪ੍ਰਬੰਧਕ ਕਮੇਟੀ ਨੌਜਵਾਨ ਸੇਵਾਦਾਰ ਐਨ. ਆਰ. ਆਈ. ਤੇ ਇਲਾਕਾ ਨਿਵਾਸੀ ਸੰਗਤਾਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ। ਰਾਤ ਦੇ ਦੀਵਾਨਾਂ ਵਿਚ ਦੂਸਰੇ ਦਿਨ ਵੀ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਦੇ ਜਥੇ ਵਲੋਂ ਲੰਬਾ ਸਮਾਂ ਰਾਜਾ ਸਾਹਿਬ ਜੀ ਦੇ ਗੁਣ ਗਾਇਨ ਕੀਤੇ, ਜਿਸ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਮੰਤਰ ਮੁਗਧ ਹੋ ਕੇ ਰਾਜਾ ਸਾਹਿਬ ਜੀ ਦਾ ਜਸ ਸਰਵਣ ਕਰਦਾ ਰਿਹਾ।
ਪਿਛਲੀ ਖ਼ਬਰ ਅਮਰਦੀਪ ਕਾਲਜ ਦੇ ਬੀ. ਏ. ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਦੁਆਬਾ ਕਿਸਾਨ ਯੂਨੀਅਨ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।