19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਲਾਚੌਰ ਤੋਂ ਵਰਿੰਦਾਵਨ-ਮਥੁਰਾ ਤੀਰਥ ਯਾਤਰਾ ਲਈ ਸੰਗਤ ਰਵਾਨਾ

ਬਲਾਚੌਰ, 18 ਸਤੰਬਰ (ਨਰੇਸ਼ ਧੌਲ)-ਬਲਾਚੌਰ ਸ਼ਹਿਰ ਤੋਂ ਵਰਿੰਦਾਵਨ ਤੇ ਮਥੁਰਾ ਦੀ ਪਾਵਨ ਧਰਤੀ ਦੇ ਦਰਸ਼ਨਾਂ ਲਈ ਤੀਰਥ ਯਾਤਰਾ ’ਤੇ ਜਾਣ ਵਾਲੀ ਸੰਗਤ ਨੂੰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਰਵਾਨਾ ਕੀਤਾ। ਇਸ ਮੌਕੇ ਸੰਗਤ ਵਿਚ ਧਾਰਮਿਕ ਸ਼ਰਧਾ, ਭਗਤੀ ਤੇ ਭਾਰੀ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।

ਬਲਾਚੌਰ ਤੋਂ ਸੰਗਤ ਵਾਲੀ ਬੱਸ ਨੂੰ ਰਵਾਨਾ ਕਰਨ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਤੇ ਹਾਜ਼ਰ ਹੋਰ ਪਤਵੰਤੇ ਸੱਜਣ। ਤਸਵੀਰ : ਨਰੇਸ਼ ਧੌਲ 19-09-2026
ਬਲਾਚੌਰ, 18 ਸਤੰਬਰ (ਨਰੇਸ਼ ਧੌਲ)-ਬਲਾਚੌਰ ਸ਼ਹਿਰ ਤੋਂ ਵਰਿੰਦਾਵਨ ਤੇ ਮਥੁਰਾ ਦੀ ਪਾਵਨ ਧਰਤੀ ਦੇ ਦਰਸ਼ਨਾਂ ਲਈ ਤੀਰਥ ਯਾਤਰਾ ’ਤੇ ਜਾਣ ਵਾਲੀ ਸੰਗਤ ਨੂੰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਰਵਾਨਾ ਕੀਤਾ। ਇਸ ਮੌਕੇ ਸੰਗਤ ਵਿਚ ਧਾਰਮਿਕ ਸ਼ਰਧਾ, ਭਗਤੀ ਤੇ ਭਾਰੀ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਯਾਤਰਾ ’ਤੇ ਰਵਾਨਾ ਹੋ ਰਹੀ ਸੰਗਤ ਨਾਲ ਮੁਲਾਕਾਤ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਵਰਿੰਦਾਵਨ-ਮਥੁਰਾ ਭਗਵਾਨ ਸ੍ਰੀ ਕ੍ਰਿਸ਼ਨ ਭਗਵਾਨ ਦੀ ਪਾਵਨ ਧਰਤੀ ਹੈ, ਜਿਥੇ ਦੇ ਦਰਸ਼ਨ ਕਰਨ ਦਾ ਹਰ ਸ਼ਰਧਾਲੂ ਦੇ ਮਨ ਵਿਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਰਿੰਦਾਵਨ ਤੇ ਮਥੁਰਾ ਦੇ ਪਵਿੱਤਰ ਧਾਮਾਂ ਦੇ ਦਰਸ਼ਨ ਕਰਨ ਜਾ ਰਹੀ ਸਾਰੀ ਸੰਗਤ ਦੀ ਯਾਤਰਾ ਸੁਖਦਾਇਕ, ਸੁਰੱਖਿਅਤ ਤੇ ਮੰਗਲਮਈ ਹੋਵੇ। ਇਸ ਮੌਕੇ ਤੀਰਥ ਯਾਤਰਾ ’ਤੇ ਜਾਣ ਵਾਲੀ ਸੰਗਤ ਨੇ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਸੰਗਤ ਨੂੰ ਪਵਿੱਤਰ ਧਾਮਾਂ ਦੇ ਦਰਸ਼ਨ ਕਰਨ ਦਾ ਵਡਭਾਗਾ ਮੌਕਾ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਅਜੇ ਚੌਧਰੀ, ਅਨਿਕ ਨਾਹਰ, ਵਿਸ਼ੂ ਰਾਣਾ, ਰਾਮ ਪਾਲ ਮਹੈਸ਼ੀ ਸਮੇਤ ਹੋਰ ਸਥਾਨਕ ਪਤਵੰਤੇ ਸੱਜਣ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਸਵ: ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਤੇ ਸਵ: ਰਵੀ ਚੇਚੀ ਦੀ ਯਾਦ ਨੂੰ ਸਮਰਪਿਤ ਵਾਲੀਬਾਲ ਲਹਿਰ ਲੀਗ ਚਾਂਦਪੁਰ ਰੁੜਕੀ ਵਿਖ... ਅਗਲੀ ਖ਼ਬਰ ਸਾਈਂ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।