21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪਠਲਾਵਾ ਵਿਖੇ ਗੁਰੂ ਕਿਰਪਾ ਕਾਰ ਵਾਸ਼ ਦਾ ਉਦਘਾਟਨ

ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੀਤੇ ਦਿਨ ਪੱਦੀ ਮੱਠਵਾਲੀ ਰੋਡ ਪਠਲਾਵਾ ਵਿਖੇ ਨਵੇਂ ਖੁੱਲ੍ਹੇ ‘ਗੁਰੂ ਕਿਰਪਾ ਕਾਰ ਵਾਸ਼ ਸਟੇਸ਼ਨ’ ਦਾ ਉਦਘਾਟਨ ਇਲਾਕੇ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਸ਼ੁੱਭ ਮਹੂਰਤ ਦੇ ਮੌਕੇ ਸੰਸਥਾ ਦੇ ਉਪ ਚੇਅਰਮੈਨ ਸ: ਸੇਵਾ ਸਿੰਘ ਵਲੋਂ ਗੁਰੂ ਕਿਰਪਾ ਕਾਰ ਵਾਸ਼ ’ਤੇ ਕੰਮ ਦੀ ਚੜ੍ਹਦੀ ਕਲ੍ਹਾ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ।

ਅਜੀਤ ਡੈਸਕ 21-09-2026
ਬੰਗਾ, 20 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੀਤੇ ਦਿਨ ਪੱਦੀ ਮੱਠਵਾਲੀ ਰੋਡ ਪਠਲਾਵਾ ਵਿਖੇ ਨਵੇਂ ਖੁੱਲ੍ਹੇ ‘ਗੁਰੂ ਕਿਰਪਾ ਕਾਰ ਵਾਸ਼ ਸਟੇਸ਼ਨ’ ਦਾ ਉਦਘਾਟਨ ਇਲਾਕੇ ਦੀ ਸਿਰਮੌਰ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਵਾਰੀਆ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਸ਼ੁੱਭ ਮਹੂਰਤ ਦੇ ਮੌਕੇ ਸੰਸਥਾ ਦੇ ਉਪ ਚੇਅਰਮੈਨ ਸ: ਸੇਵਾ ਸਿੰਘ ਵਲੋਂ ਗੁਰੂ ਕਿਰਪਾ ਕਾਰ ਵਾਸ਼ ’ਤੇ ਕੰਮ ਦੀ ਚੜ੍ਹਦੀ ਕਲ੍ਹਾ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ। ਸੰਸਥਾ ਦੇ ਵਿੱਤ ਸਕੱਤਰ ਤਰਸੇਮ ਪਠਲਾਵਾ ਵਲੋਂ ਲਗਾਇਆ ਇਹ ਗੁਰੂ ਕਿਰਪਾ ਕਾਰ ਵਾਸ਼ ਇਲਾਕੇ ਵਾਸਤੇ ਵਰਦਾਨ ਸਾਬਿਤ ਹੋਵੇਗਾ। ਇਸ ਕਾਰ ਵਾਸ਼ ਦੇ ਲੱਗਣ ਨਾਲ ਪਿੰਡ ਵਾਸੀਆਂ ਤੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਟਰੈਕਟਰ, ਕਾਰਾਂ ਤੇ ਮੋਟਰਸਾਈਕਲ ਆਦਿ ਵਾਸ਼ ਕਰਵਾਉਣ ਵਾਸਤੇ ਸ਼ਹਿਰ ਨਹੀਂ ਜਾਣਾ ਪਵੇਗਾ। ਇਸ ਮੌਕੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਪੂਰੀ ਟੀਮ ਵਲੋਂ ਤਰਸੇਮ ਪਠਲਾਵਾ ਨੂੰ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਸੰਦੀਪ ਕੁਮਾਰ ਗੌੜ, ਬਲਵੀਰ ਸਿੰਘ ਯੂ. ਕੇ., ਮਾਸਟਰ ਤਰਲੋਚਨ ਸਿੰਘ, ਸੇਵਾ ਸਿੰਘ, ਕੈਪਟਨ ਜੋਗਾ ਸਿੰਘ, ਰਜਿੰਦਰ ਸਿੰਘ ਜਿੰਦਾ, ਮਾਸਟਰ ਰਮੇਸ਼ ਕੁਮਾਰ, ਸਤੀਸ਼ ਕੁਮਾਰ ਐਮਾਂ ਜੱਟਾਂ, ਜਰਨੈਲ ਸਿੰਘ ਜੈਲਾ, ਹਰਜੀਤ ਸਿੰਘ ਜੀਤਾ, ਡਾ. ਕੁਲਦੀਪ ਰਾਜ, ਪਰਵਿੰਦਰ ਸਿੰਘ ਪਿੰਦੀ, ਪਾਖਰ ਰਾਮ, ਗੁਰਦੇਵ ਰਾਮ, ਪ੍ਰਭਜੋਤ ਸ਼ੀਂਹਮਾਰ, ਪ੍ਰੈੱਸ ਸਕੱਤਰ ਜੀ ਚੰਨੀ ਪਠਲਾਵਾ, ਗੁਰਦੀਪ ਦੀਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਚਾਇਤ ਵਿਕਾਸ ਸਕੱਤਰ ਯੂਨੀਅਨ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਫਦ ਨੇ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਨੈਸ਼ਨਲ ਫੁੱਟਬਾਲਰ ਗਿਆਨ ਚੰਦ ਪਾਠਕ ਨੇ 80ਵੇਂ ਜਨਮ ਦਿਨ ’ਤੇ ਫੁੱਟਬਾਲ ਮੈਚ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।