21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਝੋਨੇ ਦੀ ਕਟਾਈ ਨੇ ਫੜਿਆ ਜ਼ੋਰ, ਖਰੀਦ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਚਿੰਤਤ ਪਿਛਲੇ ਸਾਲ ਨਾਲੋਂ ਸਰਕਾਰ ਨੇ 10 ਦਿਨ ਅਗੇਤਾ ਲਗਵਾਇਆ ਸੀ ਝੋਨਾ

ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਇਲਾਕੇ ਵਿਚ ਝੋਨੇ ਦੀ ਕਟਾਈ ਨੇ ਹੁਣ ਜ਼ੋਰ ਫੜ ਲਿਆ ਹੈ। ਕਈ ਪਿੰਡਾਂ ਵਿਚ ਕਿਸਾਨਾਂ ਵਲੋਂ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ।

ਅਜੀਤ ਡੈਸਕ 21-09-2026
ਮਜਾਰੀ/ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਇਲਾਕੇ ਵਿਚ ਝੋਨੇ ਦੀ ਕਟਾਈ ਨੇ ਹੁਣ ਜ਼ੋਰ ਫੜ ਲਿਆ ਹੈ। ਕਈ ਪਿੰਡਾਂ ਵਿਚ ਕਿਸਾਨਾਂ ਵਲੋਂ ਕੰਬਾਈਨਾਂ ਰਾਹੀਂ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਝੋਨੇ ਦੀ ਫ਼ਸਲ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਦਸ ਦਿਨ ਪਹਿਲਾਂ ਮੰਡੀ ਵਿਚ ਆਉਣੀ ਸ਼ੁਰੂ ਹੋ ਗਈ ਹੈ, ਪਰ ਅਜੇ ਤੱਕ ਸਰਕਾਰੀ ਖਰੀਦ ਦੇ ਲੋੜੀਂਦੇ ਪ੍ਰਬੰਧ ਮੁਕੰਮਲ ਨਜ਼ਰ ਨਹੀਂ ਆ ਰਹੇ। ਇਸ ਬਾਰੇ ਕਿਸਾਨ ਆਗੂਆਂ ਅਵਤਾਰ ਸਿੰਘ ਸਾਹਦੜਾ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ ਅਤੇ ਜਸਵੰਤ ਸਿੰਘ ਭੱਠਲ ਪ੍ਰਧਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ 20 ਜੂਨ ਨੂੰ ਝੋਨਾ ਲਗਵਾਉਣਾ ਸ਼ੁਰੂ ਕਰਵਾਇਆ ਸੀ, ਜਿਸ ਦੀ ਖਰੀਦ 15 ਸਤੰਬਰ 2025 ਨੂੰ ਸ਼ੁਰੂ ਕਰਵਾ ਦਿੱਤੀ ਸੀ ਅਤੇ ਇਸ ਸਾਲ ਸਰਕਾਰ ਵਲੋਂ 10 ਜੂਨ ਨੂੰ ਝੋਨਾ ਲਗਵਾਉਣਾ ਸ਼ੁਰੂ ਕਰ ਦਿੱਤਾ ਸੀ, ਜੋ ਹੁਣ ਪੱਕ ਚੁੱਕਿਆ ਹੈ ਤੇ ਕਿਸਾਨਾਂ ਵਲੋਂ ਕਈ ਦਿਨਾਂ ਤੋਂ ਸੁੱਕੇ ਝੋਨੇ ਦੀ ਕਟਾਈ ਵੀ ਸ਼ੁਰੂ ਕੀਤੀ ਹੋਈ ਹੈ। ਝੋਨਾ ਲਗਪਗ ਸਾਰੀਆਂ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਹੈ, ਜਿਸ ਦੀ ਅਜੇ ਤੱਕ ਕੋਈ ਖਰੀਦ ਨਹੀਂ ਹੋਈ ਨਾ ਹੀ ਸਰਕਾਰ ਨੇ ਖਰੀਦ ਕਰਨ ਦਾ ਕੋਈ ਐਲਾਨ ਕੀਤਾ ਹੈ। ਜੇਕਰ ਸਮੇਂ ਸਿਰ ਸਰਕਾਰੀ ਖਰੀਦ ਸ਼ੁਰੂ ਨਾ ਹੋਈ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਆਗੂਆਂ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿਚ ਸਫ਼ਾਈ, ਫ਼ਸਲ ਦੀ ਤੋਲ, ਬਾਰਦਾਨੇ, ਲਿਫਟਿੰਗ ਤੇ ਅਦਾਇਗੀ ਸਮੇਤ ਸਾਰੇ ਪ੍ਰਬੰਧ ਤੁਰੰਤ ਮੁਕੰਮਲ ਕੀਤੇ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੇ ਸੰਬੰਧਤ ਖਰੀਦ ਏਜੰਸੀਆਂ ਤੋਂ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤੀ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਨੂੰ ਦੇਖਦਿਆਂ ਸਾਰੀਆਂ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ।
ਪਿਛਲੀ ਖ਼ਬਰ ਪਿੰਡ ਹੇੜੀਆਂ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਸਾਲਾਨਾ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਸੇਵਾਦਾਰਾਂ ਵਲੋਂ ਵੱਖ-ਵੱਖ ਰਸਤ... ਅਗਲੀ ਖ਼ਬਰ ਮੋਦੀ ਸਰਕਾਰ ਦੇ ਫਾਸ਼ੀ ਹਮਲਿਆਂ ਖ਼ਿਲਾਫ਼ 26 ਨੂੰ ਮੋਗਾ ਵਿਖੇ ਹੋਵੇਗੀ ਵਿਸ਼ਾਲ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।