24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੇ.ਸੀ. ਕਾਲਜ ਆਫ ਫਾਰਮੇਸੀ ਦੀ ਸੁਮੈਨਿਕਾ ਰਾਏ ਆਈ ਅੱਵਲ

ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਈ. ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੇ.

ਅਜੀਤ ਡੈਸਕ 24-09-2026
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੇ.ਸੀ ਕਾਲਜ ਆੱਫ ਫਾਰਮੇਸੀ ਦੇ ਅਪ੍ਰੈਲ-ਮਈ 2026 ਦੇ ਬੀ. ਫਾਰਮਾ ਚਾਰ ਸਾਲਾ ਡਿਗਰੀ ਦੇ ਛੇਵੇਂ ਸਮੈਸਟਰ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ ਅਤੇ ਵਿਭਾਗ ਮੁੱਖੀ ਅਮਨਜੋਤ ਕੌਰ ਨੇ ਦੱਸਿਆ ਕਿ ਸੁਮੈਨਿਕਾ ਰਾਏ ਨੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਮਨੀਸ਼ਾ ਕੁਮਾਰੀ ਅਤੇ ਨਵਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅਲੀਸ਼ਾ, ਸੈਯਦ ਦਾਨਿਸ਼ ਹੈਦਰ, ਰਾਜ ਰਾਣੀ ਅਤੇ ਗੁਰਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਕੇ.ਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਕਾਲਜ ਪ੍ਰਿੰਸੀਪਲ ਡਾ. ਨਵਜੋਤ ਸਿੰਘ ਸੇਠੀ, ਅਮਨਜੋਤ ਕੌਰ ਅਤੇ ਸਮੂਹ ਸਟਾਫ ਨੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਨੋਨੀ ਮਾਡਲ ਸਕੂਲ ਕਾਠਗੜ੍ਹ ਵਿਖੇ ਕਰਵਾਇਆ ਸ੍ਰੀ ਰਾਮਾਇਣ ਦਾ ਪਾਠ ਅਗਲੀ ਖ਼ਬਰ ਆਤਮਾ ਸਕੀਮ ਅਧੀਨ ਪਿੰਡ ਛਦੌੜੀ ਵਿਖੇ ਫੀਲਡ-ਡੇਅ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।