25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੁ. ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ 29 ਨੂੰ

ਬੰਗਾ, 24 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵਾਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 29 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸਜਣ ਵਾਲੇ ਦੀਵਾਨ ਵਿੱਚ ਕੀਰਤਨੀਏ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਰਸਭਿੰਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।

ਅਜੀਤ ਡੈਸਕ 25-09-2026
ਬੰਗਾ, 24 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵਾਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 29 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਸਜਣ ਵਾਲੇ ਦੀਵਾਨ ਵਿੱਚ ਕੀਰਤਨੀਏ ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ ਰਸਭਿੰਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਤਰ੍ਹਾਂ ਕਥਾਵਾਚਕ ਪ੍ਰੋ. ਸਰਬਜੀਤ ਸਿੰਘ ਰੇਣਕਾ ਲੁਧਿਆਣੇ ਵਾਲੇ ਸੰਗਤਾਂ ਨੂੰ ਕਥਾ ਵਿਚਾਰ ਦੁਆਰਾ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਨਗੇ। ਇਸ ਸਬੰਧੀ ਗੁ. ਦੇਹਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ, ਗੁ. ਕਮੇਟੀ ਗੁ. ਦੇਹਰਾ ਸਾਹਿਬ ਗੋਬਿੰਦਪੁਰ ਅਤੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੁਖੀ ਨਵੀਂ ਨਿਰਮਲ ਕੁਟੀਆ ਅਟਾਰੀ ਰਾਮਪੁਰ, ਗੋਬਿੰਦਪੁਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਸਮਾਗਮ ਦੀਆਂ ਤਿਅਰੀਆਂ ਸਬੰਧੀ ਹੋਈ ਸੇਵਾਦਾਰਾਂ ਦੀ ਮੀਟਿੰਗ ਵਿੱਚ ਸਮਾਗਮ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੇਵਾਦਾਰਾਂ ਵਿੱਚ ਸ. ਇੰਦਰਜਤੀ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਪ੍ਰਧਾਨ ਗੁਰਚੇਤਨ ਸਿੰਘ, ਸ. ੳੂਧਮ ਸਿੰਘ, ਜਸਪਾਲ ਸਿੰਘ, ਰਘਵੀਰ ਸਿੰਘ, ਸ. ਸੁੱਚਾ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਸਿੰਘ, ਲਹਿੰਬਰ ਸਿੰਘ, ਅਵਤਾਰ ਸਿੰਘ, ਸਟੇਜ ਸਕੱਤਰ ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ, ਜਥੇ. ਤਰਲੋਕ ਸਿੰਘ ਫਲੋਰਾ, ਇੰਦਰਜੀਤ ਸਿੰਘ ਹੀਉਂ, ਕੁਲਦੀਪ ਸਿੰਘ ਖਾਲਸਾ, ਰਣਜੀਤ ਸਿੰਘ, ਹਰਭਜਨ ਸਿੰਘ, ਮਨਦੀਪ ਸਿੰਘ, ਗਿ. ਹਰਜਿੰਦਰ ਸਿੰਘ ਅਟਾਰੀ, ਗਿ. ਜੀਤ ਸਿੰਘ, ਗਿ. ਅਸ਼ੋਕ ਸਿੰਘ ਕੀਰਤਨੀਏ ਅਟਾਰੀ ਵਾਲੇ ਹਾਜ਼ਰ ਸਨ।
ਪਿਛਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ‘ਅੰਤਰਰਾਸ਼ਟਰੀ ਪੰਜਾਬੀ ਦਿਵਸ’ ਅਗਲੀ ਖ਼ਬਰ ਪ੍ਰਾਈਮ ਪੈਟ ਵੈਟਰਨਰੀ ਕਲੀਨਿਕ ਬਲਾਚੌਰ ਵਿਖੇ ਮੁਫਤ ਕੈਂਪ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।