25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਗੜ੍ਹੀ ਅਜੀਤ ਸਿੰਘ ਦੇ 19ਵੇਂ ਛਿੰਝ ਮੇਲੇ ਦੇ ਤੀਜੇ ਦਿਨ ਸੱਭਿਆਚਾਰਕ ਮੇਲੇ ’ਚ ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ

ਔੜ / ਝਿੰਗੜਾਂ , 24 ਸਤੰਬਰ ( ਕੁਲਦੀਪ ਸਿੰਘ ਝਿੰਗੜ ) - ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਐਨ . ਆਰ .

ਛਿੰਝ ਮੇਲੇ ਦੌਰਾਨ ਦਰਸ਼ਕਾਂ ਦਾ ਭਾਰੀ ਇਕੱਠ। 25-09-2026
ਔੜ / ਝਿੰਗੜਾਂ , 24 ਸਤੰਬਰ ( ਕੁਲਦੀਪ ਸਿੰਘ ਝਿੰਗੜ ) - ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਐਨ . ਆਰ . ਆਈ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੇ 4 ਦਿਨਾ ਛਿੰਝ ਮੇਲੇ ਦੇ ਤੀਜੇ ਦਿਨ ਸੱਭਿਆਚਾਰਕ ਮੇਲੇ ’ ਚ ਦੋਗਾਣਾ ਜੋੜੀ ਬੀ . ਐਸ ਭੱਟੀ ਤੇ ਜਸਨਮੀਤ ਆਦਿ ਕਲਾਕਾਰਾਂ ਤੋਂ ਇਲਾਵਾ ਗਾਇਕ ਕਮਲ ਖ਼ਾਨ ਵਲੋਂ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ । ਸਟੇਜ ਸਕੱਤਰ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਨੰਬਰਦਾਰ ਰਾਜ ਕੁਮਾਰ ਦਦਰਾਲ ਨੇ ਸੱਭਿਆਚਾਰਕ ਮੇਲੇ ਵਿੱਚ ਪੁੱਜੇ ਦਰਸ਼ਕਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਮੇਟੀ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ , ਸਰਪੰਚ ਬਹਾਦਰ ਸਿੰਘ ਥਿਆੜਾ , ਪ੍ਰਬੰਧਕ ਰੂਪ ਲਾਲ ਧੀਰ , ਨੰਬਰਦਾਰ ਰਾਜ ਕੁਮਾਰ ਦਦਰਾਲ , ਬਲਕਾਰ ਸਿੰਘ ਅਣਦੇਹ , ਬਹਾਦਰ ਸਿੰਘ ਗਰਚਾ ਜਰਮਨੀ , ਡਾ . ਜੋਗਾ ਸਿੰਘ ਧੀਰ , ਅਵਤਾਰ ਸਿੰਘ ਦਿਓਲ , ਮਾ . ਸਤਨਾਮ ਧੀਰ , ਲਖਵਿੰਦਰ ਸਿੰਘ , ਜਸਵੀਰ ਸਿੰਘ ਮਾਹਲ , ਗੋਬਿੰਦ ਸਿੰਘ ਧੀਰ ਪੰਚ , ਬਲਵੀਰ ਸਿੰਘ ਦਦਰਾਲ , ਬਲਿਹਾਰ ਸਿੰਘ ਅਣਦੇਹ , ਸੁਖਵੀਰ ਸਿੰਘ ਥਿਆੜਾ , ਮੱਖਣ ਸਿੰਘ ਬਾਠ , ਜਸਵਿੰਦਰ ਸਿੰਘ ਜੇ . ਈ , ਕੁਲਵੰਤ ਸਿੰਘ ਅਣਦੇਹ , ਮਾ . ਦੇਸ ਰਾਜ ਬੱਜੋਂ , ਕੁਲਵਿੰਦਰ ਸਿੰਘ , ਭੁਪਿੰਦਰ ਸਿੰਘ ਗਿੱਲ , ਗਿਆਨੀ ਜੋਗਿੰਦਰ ਸਿੰਘ , ਜਸਪਾਲ ਧੀਰ , ਗੁਰਨਾਮ ਸਿੰਘ ਚੋਟ , ਸੁਰਜੀਤ ਸਿੰਘ ਚਾਹਲ , ਮੇਜਰ ਪੇਂਟਰ ਆਦਿ ਪ੍ਰਬੰਧਕਾਂ ਵਲੋਂ ਕਲਾਕਾਰਾਂ ਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਦਿਆਂ ਸੱਭਿਆਚਾਰਕ ਮੇਲੇ ਦੀ ਦਰਸ਼ਕ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾਂ ਪਿੰਡ ਦੇ ਪਤਵੰਤੇ ਸੱਜਣ ਤੇ ਪਿੰਡ ਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ਥਾਨਵਾਲਾ ’ ਚ ਛਾਏ ਬ੍ਰਿਗੇਡੀਅਰ ਰਾਜ ਕੁਮਾਰ , ਜਨਤਾ ਨੇ ਕੀਤਾ ਜ਼ੋਰਦਾਰ ਸਵਾਗਤ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਨੌਜਵਾਨ ਸ਼ਕਤੀ ਨਸ਼ਿਆਂ ਤੋਂ ਹੋਵੇਗੀ ਮੁਕਤ -ਅਸ਼ੋਕ ਨਾਨੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।