28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਡੀ. ਐੱਮ. ਵਜੋਂ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦਾ ਪ੍ਰਧਾਨ

ਬਲਾਚੌਰ, 27 ਸਤੰਬਰ (ਨਰੇਸ਼ ਧੌਲ)-ਪਿੰਡ ਰੱਕੜਾਂ ਬੇਟ ਨਜ਼ਦੀਕ ਬਲਾਚੌਰ ਦੇ ਜੰਮਪਲ ਹਾਲ ਹੀ ਵਿਚ ਡੀ. ਐਮ.

ਡੀ. ਐਮ. ਮਾਰਕਫੈੱਡ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਮੁਲਾਜ਼ਮ ਯੂਨੀਅਨ ਪੰਜਾਬ ਦਾ ਮੁੜ ਤੋਂ ਪ੍ਰਧਾਨ ਥਾਪਣ ਮੌਕੇ ਜਥੇਬੰਦੀ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 28-09-2026
ਬਲਾਚੌਰ, 27 ਸਤੰਬਰ (ਨਰੇਸ਼ ਧੌਲ)-ਪਿੰਡ ਰੱਕੜਾਂ ਬੇਟ ਨਜ਼ਦੀਕ ਬਲਾਚੌਰ ਦੇ ਜੰਮਪਲ ਹਾਲ ਹੀ ਵਿਚ ਡੀ. ਐਮ. ਮਾਰਕਫੈਡ ਪਦਉੱਨਤ ਹੋਏ ਜਸਬੀਰ ਸਿੰਘ ਰੱਕੜ ਨੂੰ ਮਾਰਕਫੈੱਡ ਵਿਭਾਗ ਦੇ ਮੁਲਾਜ਼ਮਾਂ ਵਲੋਂ ਮੁੜ ਤੋਂ ਮਾਰਕਫੈਡ ਮੁਲਾਜ਼ਮ ਯੂਨੀਅਨ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ, ਜੋ ਜਸਬੀਰ ਸਿੰਘ ਰੱਕੜ ਤੇ ਸਮੁੱਚੇ ਬਲਾਚੌਰ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਸਾਬਤ ਹੋ ਰਿਹਾ ਹੈ। ਜਸਬੀਰ ਸਿੰਘ ਰੱਕੜ ਪਿਛਲੇ ਲੰਬੇ ਸਮੇਂ ਤੋਂ ਮਾਰਕਫੈੱਡ ਵਿਚ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਮੁਲਾਜ਼ਮ ਜਥੇਬੰਦੀਆਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਚੰਗੀਆਂ ਸੇਵਾਵਾਂ ਨਿਭਾਉਣ ਕਾਰਨ ਜਸਬੀਰ ਸਿੰਘ ਰੱਕੜ ਪਿਛਲੇ ਕਰੀਬ 10 ਸਾਲਾਂ ਤੋਂ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਰਾਜ ਸਹਿਕਾਰੀ ਮੁਲਾਜ਼ਮ ਮਹਾਂਸੰਘ ਦੇ ਪ੍ਰਧਾਨ ਤੇ ਸਮੂਹ ਖਰੀਦ ਏਜੰਸੀਆਂ ਮਾਰਕਫੈੱਡ, ਪਨਸਪ, ਫੂਡ ਸਪਲਾਈ ਅਤੇ ਵੇਅਰਹਾਊਸ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਮਾਰਕਫੈੱਡ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਮੁਲਾਜ਼ਮਾਂ ਦੇ ਹੱਕਾਂ ਤੇ ਮੰਗਾਂ ਲਈ ਲੰਬੇ ਸਮੇਂ ਤੱਕ ਆਵਾਜ਼ ਉਠਾਈ। ਉਨ੍ਹਾਂ ਦੀਆਂ ਮੁਲਾਜ਼ਮ ਹਿੱਤਾਂ ਲਈ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ, ਜ਼ਿਲ੍ਹਾ ਮੈਨੇਜਰ ਵਜੋਂ ਤਰੱਕੀ ਹੋਣ ਤੋਂ ਬਾਅਦ ਵੀ ਮਾਰਕਫੈੱਡ ਦੇ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਸਰਬਸੰਮਤੀ ਨਾਲ ਮੁੜ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦਾ ਪ੍ਰਧਾਨ ਚੁਣਿਆ। ਜਸਬੀਰ ਸਿੰਘ ਰੱਕੜ ਸਮਾਜਿਕ ਖੇਤਰ ਵਿਚ ਵੀ ਸਰਗਰਮ ਹਨ ਅਤੇ ਪਿੰਡ ਦੇ ਭਲੇ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਹ ਪਿਛਲੇ 26 ਸਾਲਾਂ ਤੋਂ ਪਿੰਡ ਦੀ ਛਿੰਝ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦੀ ਧਰਮ ਪਤਨੀ ਪਿੰਡ ਰੱਕੜਾਂ ਬੇਟ ਦੀ ਸਰਪੰਚ ਰਹਿ ਚੁੱਕੀ ਹੈ, ਜਦਕਿ ਉਨ੍ਹਾਂ ਦੇ ਭਰਾ ਸਰਦਾਰ ਤਰਲੋਚਨ ਸਿੰਘ ਰੱਕੜ ਪਿੰਡ ਦੇ ਸਰਪੰਚ ਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਜਸਬੀਰ ਸਿੰਘ ਰੱਕੜ ਦਾ ਪਰਿਵਾਰਕ ਪਿਛੋਕੜ ਵੀ ਇਤਿਹਾਸਕ ਮਹੱਤਤਾ ਰੱਖਦਾ ਹੈ। ਉਹ ਸ਼ਹੀਦ ਅਕਾਲੀ ਬੱਬਰ ਸਰਦਾਰ ਰਤਨ ਸਿੰਘ ਰੱਕੜ ਦੇ ਪਰਿਵਾਰ ਨਾਲ ਸੰਬੰਧਿਤ ਹਨ। ਜਸਵੀਰ ਸਿੰਘ ਰੱਕੜ ਨੇ ਜਿਥੇ ਮਾਰਕਫੈਡ ਵਿਭਾਗ ਦਾ ਧੰਨਵਾਦ ਕੀਤਾ ਉਥੇ ਸਮੁੱਚੀ ਮੁਲਾਜ਼ਮ ਯੂਨੀਅਨ ਦਾ ਵੀ ਮੁੜ ਤੋਂ ਵਿਸ਼ਵਾਸ ਜਿਤਾਉਣ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਖਟਕੜ ਕਲਾਂ ’ਚ ਨਾ ਮਨਾਏ ਜਾਣ ਦੇ ਫੈਸਲੇ ’ਤੇ ਪਿੰਡ ਵਾਸੀਆਂ ਨੇ ਜਤਾਇਆ ਰੋਸ ਅਗਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।