30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪੈਲੀ ਤੋਂ ਅਟਾਲ ਮਜਾਰਾ ਤੱਕ ਜਾਂਦੀ ਲਿੰਕ ਸੜਕ ’ਤੇ ਲੁੱਕ ਪਾਉਣ ਦੀ ਸ਼ੁਰੂਆਤ

ਸੜੋਆ, 29 ਸਤੰਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਪਿੰਡ ਪੈਲੀ ਤੋਂ ਪਿੰਡ ਅਟਾਲ ਮਜਾਰਾ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਲੁਕ ਪਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਦੱਸਿਆ ਕਿ 2. 17 ਕਿਲੋਮੀਟਰ ਦੀ ਸੜਕ ਦੇ ਨਿਰਮਾਣ ਲਈ 32 ਲੱਖ ਰੁਪਏ ਦੇ ਨਾਲ ਲੁੱਕ ਪਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਤੇ ਹੋਰ ਸਹੂਲਤ ਮਿਲੇਗੀ।

ਅਜੀਤ ਡੈਸਕ 30-09-2026
ਸੜੋਆ, 29 ਸਤੰਬਰ (ਹਰਮੇਲ ਸਹੂੰਗੜਾ)-ਬਲਾਕ ਸੜੋਆ ਦੇ ਪਿੰਡ ਪੈਲੀ ਤੋਂ ਪਿੰਡ ਅਟਾਲ ਮਜਾਰਾ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਲੁਕ ਪਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਦੱਸਿਆ ਕਿ 2.17 ਕਿਲੋਮੀਟਰ ਦੀ ਸੜਕ ਦੇ ਨਿਰਮਾਣ ਲਈ 32 ਲੱਖ ਰੁਪਏ ਦੇ ਨਾਲ ਲੁੱਕ ਪਾਉਣ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਤੇ ਹੋਰ ਸਹੂਲਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬਲਾਕ ਸੜੋਆ ਦੀਆਂ ਬਾਕੀ ਰਹਿੰਦੀਆਂ ਸੜਕਾਂ ’ਤੇ ਜਲਦੀ ਹੀ ਲੁਕ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੇ ਨਾਲ ਮੰਡੀ ਬੋਰਡ ਬਲਾਚੌਰ ਦੇ ਐਸ. ਡੀ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਸੜਕਾਂ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇਗਾ। ਸਰਪੰਚ ਕੁਲਦੀਪ ਕੌਰ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਲੋਕਾਂ ’ਚ ਆਉਣ ਜਾਣ ਦੀ ਹੁਣ ਕੋਈ ਵੀ ਪ੍ਰੇਸ਼ਾਨੀ ਨਹੀਂ ਆਵੇਗੀ। ਇਸ ਮੌਕੇ ਪੰਚ ਹਰਪ੍ਰੀਤ ਕੌਰ, ਪੰਚ ਕੁਲਦੀਪ ਕੌਰ, ਆਸ਼ਾ ਰਾਣੀ ਪੰਚ, ਲਖਵਿੰਦਰ ਸਿੰਘ ਪੰਚ, ਬਹਾਦਰ ਸਿੰਘ ਪੰਚ, ਜਸਪਾਲ ਸਿੰਘ ਮਾਣੀ ਅਤੇ ਸਮਾਜ ਸੇਵੀ ਗੁਰਮੁਖ ਸਿੰਘ ਅਟਵਾਲ ਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਮੁਕਤੀ ’ਤੇ ਵਿਸ਼ੇਸ਼- ਜਸਪਾਲ ਸਿੰਘ ਦੇਦੜ ਬੂਥਗੜ੍ਹ ਅਗਲੀ ਖ਼ਬਰ ਛੇ ਮਹੀਨਿਆਂ ’ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਦਿੱਤਾ ਜਾਵੇਗਾ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।