30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਨਾਲ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿੰਦੀ-ਵਿਧਾਇਕਾ ਸੰਤੋਸ਼ ਕਟਾਰੀਆ

ਨਵਾਂਸਹਿਰ/ਪੋਜੇਵਾਲ ਸਰਾਂ, 29 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਉਮਰ ਗੁੱਟ 14 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿਚ ਨਵਾਂਸਹਿਰ ਵਿਖੇ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਕੀਤਾ।

ਅਜੀਤ ਡੈਸਕ 30-09-2026
ਨਵਾਂਸਹਿਰ/ਪੋਜੇਵਾਲ ਸਰਾਂ, 29 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਫੁੱਟਬਾਲ ਉਮਰ ਗੁੱਟ 14 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿਚ ਨਵਾਂਸਹਿਰ ਵਿਖੇ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਖਿਡਾਰੀਆ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਹੀ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਜੋ ਨਵੀਂ ਖੇਡ ਨੀਤੀ ਬਣਾਈ ਹੈ, ਉਸ ਦੇ ਵੀ ਕਾਫੀ ਸਾਰਥਿਕ ਸਿੱਟੇ ਨਿਕਲਣੇ ਸੁਰੂ ਹੋ ਗਏ ਹਨ ਤੇ ਹੁਣ ਸਕੂਲਾਂ ਵਿਚ ਖੇਡਾਂ ਪ੍ਰਤੀ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕਾਫੀ ਝੁਕਾਅ ਹੋ ਰਿਹਾ ਹੈ, ਜੋ ਕਿ ਆਉਣ ਵਾਲੇ ਸਮੇਂ ਲਈ ਕਾਫੀ ਵਧੀਆ ਗੱਲ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਹੈੱਡ ਮਾਸਟਰ ਬਲਜੀਤ ਕੁਮਾਰ, ਪਰਵਿੰਦਰ ਸਿੰਘ ਭੰਗਲ ਸਕੱਤਰ, ਹੈੱਡ ਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ, ਨਵਦੀਪ ਕੁਮਾਰ ਡੀ. ਪੀ. ਈ., ਅਮਰਜੀਤ ਸਿੰਘ ਮੂਸਾਪੁਰ, ਹੈੱਡ ਮਾਸਟਰ ਸੰਜੀਵ ਕੁਮਾਰ, ਹਰਮੇਸ ਲਾਲ ਪੀ. ਟੀ. ਆਈ. ਬੰਗਾ, ਮੱਖਣ ਸਿੰਘ ਬਖਲੌਰ, ਕਰਮਜੀਤ ਕੌਰ ਡੀ. ਪੀ. ਈ., ਲੈਕ. ਸਰਬਜੀਤ ਕੌਰ, ਪੁਸਪਿੰਦਰ ਕੌਰ, ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ, ਜਗਸ਼ੀਰ ਸਿੰਘ, ਅਵਤਾਰ ਸਿੰਘ, ਪ੍ਰਮੋਦ ਕੁਮਾਰ, ਸੁਦਾਗਰ ਰਾਮ ਆਦਿ ਸਮੇਤ ਡੀ.ਪੀ.ਈ, ਪੀ. ਟੀ. ਆਈ., ਨਗਰ ਨਿਵਾਸੀ ਤੇ ਆਫੀਸਲ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਸ਼ਿੰਦੇ ਵਲੋਂ ਡੀ. ਸੀ ਦਫ਼ਤਰ ਨਵਾਂਸ਼ਹਿਰ ਬਾਹਰ ਭੁੱਖ ਹੜਤਾਲ ਅਗਲੀ ਖ਼ਬਰ ਕੇ. ਸੀ. ਹੋਟਲ ਮੈਨੇਜਮੈਂਟ ’ਚ ਵੀ.ਵੌਕ ਤੇ ਯੂ. ਜੀ. ਸੀ. ਸਮੈਸਟਰਾਂ ਦੇ ਨਤੀਜੇ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।