ਸਰਬੱਤ ਦੇ ਭਲੇ ਲਈ ਗੁਰੂਆਂ ਪੀਰਾਂ ਦਾ ਦੋ ਰੋਜ਼ਾ ਮੇਲਾ ਯਾਦਾਂ ਛੱਡਦਾ ਹੋਇਆ ਸਮਾਪਤ
ਨਵਾਂਸ਼ਹਿਰ, 29 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਨੂੰ ਮੰਨਣ ਵਾਲੀਆਂ ਸੰਗਤਾਂ ਤੇ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵਲੋਂ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖਦਾਤਾ ਪੀਰ ਨਵੀਂ ਅਬਾਦੀ ਨਵਾਂਸ਼ਹਿਰ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ 27ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ। ਇਹ ਮੇਲਾ ਪਹਿਲੇ ਦਿਨ ਸ਼ਾਮ ਚਿਰਾਗਾਂ ਤੇ ਮਹਿੰਦੀ ਦੀ ਰਸਮ ਤੋਂ ਆਰੰਭ ਹੋਇਆ।
ਨਵਾਂਸ਼ਹਿਰ, 29 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਨੂੰ ਮੰਨਣ ਵਾਲੀਆਂ ਸੰਗਤਾਂ ਤੇ ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵਲੋਂ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖਦਾਤਾ ਪੀਰ ਨਵੀਂ ਅਬਾਦੀ ਨਵਾਂਸ਼ਹਿਰ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੀ ਰਹਿਨੁਮਾਈ ਹੇਠ 27ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ। ਇਹ ਮੇਲਾ ਪਹਿਲੇ ਦਿਨ ਸ਼ਾਮ ਚਿਰਾਗਾਂ ਤੇ ਮਹਿੰਦੀ ਦੀ ਰਸਮ ਤੋਂ ਆਰੰਭ ਹੋਇਆ। ਉਪਰੰਤ ਕਲਾਕਾਰ ਪੰਮਾ ਰੱਤੇਵਾਲੀਆ ਨੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਝੁੰਮਣ ਲਾ ਦਿੱਤਾ। ਦੂਜੇ ਦਿਨ ਕਲਕਾਰ ਕੁਲਵੰਤ ਕਲੇਰ ਨੇ ਆਪਣੇ ਧਾਰਮਿਕ ਗੀਤਪੇਸ਼ ਕੀਤੇ। ਇਸ ਮੌਕੇ ਸੰਗਤਾਂ ਦੀਆਂ ਆਸਾਂ ਮੁਰਦਾਂ ਪੂਰੀਆਂ ਹੋਣ ਉਪਰੰਤ ਝੰਡੇ ਤੇ ਚਾਦਰਾਂ ਨਾਲ ਸੰਗਤਾਂ, ਫੱਕਰ ਫਕੀਰਾਂ ਸੰਤ ਮਹਾਪੁਰਸਾਂ ਦੀ ਅਗਵਾਈ ’ਚ ਰਸਮਾਂ ਅਦਾ ਕਰਕੇ ਸਰਬੱਤ ਦੇ ਭਲੇ ਲਈ ਬੀਬੀ ਬਲਜੀਤ ਕਾਦਰੀ ਵਲੋਂ ਪ੍ਰਮਾਤਮਾ, ਗੁਰੂਆਂ, ਪੀਰਾਂ, ਦੇਵੀ ਦੇਵਤਿਆ ਅੱਗੇ ਸਰਬੱਤ ਦੇ ਭਲੇ ਲਈ ਫਰਿਆਦ ਕੀਤੀ। ਪੀਰਾਂ ਦਾ ਲੰਗਰ ਦਿਨ ਰਾਤ ਅਤੁੱਟ ਵਰਤਾਇਆ। ਮੇਲੇ ਦੀ ਰਾਤ ਧਾਰਮਿਕ ਪ੍ਰੋਗਰਾਮ ਵਿਚ ਪ੍ਰਸਿੱਧ ਕਵਾਲ ਆਵਿਦ ਸੌਕਤ ਅਲੀ ਮਲੇਰਕੋਟਲੇ ਵਲੋਂ ਪ੍ਰਸਿੱਧ ਕਲਾਕਾਰ ਸੰਦੀਪ ਉਧੋਵਾਲੀਆ ਨੇ ਗੀਤ ਨਾਲ ਸੰਗਤਾਂ ਤੇ ਫੱਕਰ-ਫਕੀਰਾਂ, ਸੰਤ ਮਹਾਪੁਰਸ਼ਾਂ ਨੂੰ ਕੀਲ ਕੇ ਰੱਖ ਦਿੱਤਾ। ਫੱਕਰ ਫਕੀਰਾ ਵਿਚ ਬੋਰੀ ਵਾਲੇ ਬਾਬਾ ਜੀ ਦੇ ਗੱਦੀ ਨਸੀਨ ਬਾਮਮੁਨੀ ਪ੍ਰੀਤੀ ਮਾਈ, ਸਾਂਈ ਖਮਾਚੋਂ, ਬਾਬਾ ਪਿਆਰਾ ਫਗਵਾੜਾ, ਬਾਬਾ ਮਹਿਤਾਬ ਅਲੀ ਕਾਦਰੀ, ਬਾਬਾ ਸੋਬਤੀ, ਸਾਂਈ ਮਹਿੰਦਰ ਪਾਲ, ਬੀਬੀ ਰਣਜੀਤਾ ਮੁਕੰਦਪੁਰ, ਬੀਬੀ ਬਲਵੀਰ, ਬੀਬੀ ਸੰਤੋਸ਼, ਬੀਬੀ ਸੁਖਰਾਜ ਆਦਿ ਹਾਜ਼ਰ ਸਨ। ਮੁੱਖ ਸੇਵਾਦਾਰ ਚੇਤ ਰਾਮ ਰਤਨ ਨੇ ਗੁਰੂਆਂ ਪੀਰਾਂ, ਦੇਵੀ ਦੇਵਤੀਆ ਨੂੰ ਮੰਨਣ ਵਾਲੀ ਸੰਗਤਾਂ ਵਲੋਂ ਪਿਛਲੇ ਸਾਲ ਨਾਲੋਂ ਸੰਗਤਾਂ ਦੇ ਉਤਸ਼ਾਹ ਤੋਂ ਪ੍ਰਭਾਵਿਤ ਹੁੰਦਿਆਂ ਸਭ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮਾਜ ਸੇਵਕ ਕੁਲਵਿੰਦਰ ਭਾਰਟਾ ਪ੍ਰਧਾਨ ਲੋਕ ਭਲਾਈ ਸੁਸਾਇਟੀ, ਭਾਜਪਾ ਜ਼ਿਲ੍ਹਾ ਐਡਵੋਕੇਟ ਰਾਜਵਿੰਦਰ ਲੱਕੀ, ਐਡਵੋਕੇਟ ਵਿਸ਼ਾਲ ਸ਼ਰਮਾ ਸਹਿ ਇੰਚਾਰਜ, ਮਹਿਲਾ ਪ੍ਰਧਾਨ ਪਵਨਜੀਤ ਕੌਰ ਮਾਨ, ਮੈਡਮ ਰਜੰਨੀ ਕੰਡਾ ਜ਼ਿਲ੍ਹਾ ਸੈਕਟਰੀ, ਤਜਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਸੈੱਲ, ਮਨੋਜ ਕੰਡਾ, ਸਮਾਜ ਸੇਵਕ, ਪ੍ਰੇਮ ਪਾਲ, ਪ੍ਰਦੀਪ ਚਾਂਦਲਾ, ਪੱਪੀ ਮੰਢੀਲਾ, ਜਸਵਿੰਦਰ ਕੌਰ ਆਪ ਮਹਿਲਾਂ ਬਲਾਕ ਕੋਆਰਡੀਨੇਟਰ, ਟੀਕਮ ਚੌਧਰੀ ਵਾਈਸ ਪ੍ਰਧਾਨ ਪੰਜਾਬ ਘੱਟ ਗਿਣਤੀ ਮੋਰਚਾ, ਭਾਜਪਾ ਮੰਡਲ ਪਧਾਨ ਮੁਨੀਸ਼ ਕੁਮਾਰ, ਸੈਕਟਰੀ ਜੱਸੀ ਮਹਾਲੋਂ, ਹਰਮਿੰਦਰ ਸਿੰਘ ਪਿੰਟੂ, ਮੈਡਮ ਬਬੀਤਾ ਕਾਲੀਆ ਆਦਿ ਹਾਜ਼ਰ ਸਨ।