02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਾਬਕਾ ਫੌਜੀ ਹਰੀ ਸਿੰਘ ਕਟਾਰੀਆ ਨੂੰ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ

ਕਾਠਗੜ੍ਹ, 1 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਮੋਹਣ ਮਾਜਰਾ ਦੇ ਸਾਬਕਾ ਫੌਜੀ ਅਤੇ ਉੱਘੇ ਸਮਾਜ ਸੇਵੀ ਹਰੀ ਸਿੰਘ ਕਟਾਰੀਆ ਦਾ ਅੱਜ ਅੰਤਿਮ ਸਸਕਾਰ ਪਿੰਡ ਮੋਹਣ ਮਾਜਰਾ ਸ਼ਮਸ਼ਾਨ ਘਾਟ ਵਿੱਚ ਪੂਰੇ ਸਿੱਖ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਸੈਂਕੜੇ ਲੋਕ ਰਿਸ਼ਤੇਦਾਰ ਮਿੱਤਰ-ਸੱਜਣ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਸਾਬਕਾ ਫੌਜੀ ਹਰੀ ਸਿੰਘ ਕਟਾਰੀਆ ਦੀ ਪੁਰਾਣੀ ਤਸਵੀਰ। 02-10-2026
ਕਾਠਗੜ੍ਹ, 1 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਮੋਹਣ ਮਾਜਰਾ ਦੇ ਸਾਬਕਾ ਫੌਜੀ ਅਤੇ ਉੱਘੇ ਸਮਾਜ ਸੇਵੀ ਹਰੀ ਸਿੰਘ ਕਟਾਰੀਆ ਦਾ ਅੱਜ ਅੰਤਿਮ ਸਸਕਾਰ ਪਿੰਡ ਮੋਹਣ ਮਾਜਰਾ ਸ਼ਮਸ਼ਾਨ ਘਾਟ ਵਿੱਚ ਪੂਰੇ ਸਿੱਖ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਸੈਂਕੜੇ ਲੋਕ ਰਿਸ਼ਤੇਦਾਰ ਮਿੱਤਰ-ਸੱਜਣ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਰੀ ਸਿੰਘ ਕਟਾਰੀਆ ਮੋਰਿੰਡੇ ਵਾਲੇ ਸੰਤ ਬਾਬਾ ਅਜਮੇਰ ਸਿੰਘ ਨਿੰਹਗ ਸਿੰਘ ਦੇ ਅਨਿਨ ਸੇਵਾਦਾਰ ਸਨ। ਜਿਨ੍ਹਾਂ ਨੇ ਲੰਮਾ ਸਮਾਂ ਅਖੰਡ ਪਾਠਾਂ ਦੀ ਸੇਵਾ ਇਲਾਕੇ ਭਰ ਵਿੱਚ ਨਿਭਾਈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੈਕਸ ਹਸਪਤਾਲ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ 29 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਭੋਗਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਨੇ ਲੰਬਾ ਸਮਾਂ ਫੌਜ ਵਿੱਚ ਆਪਣੀ ਡਿਊਟੀ ਬੜੀ ਬਹਾਦਰੀ ਅਤੇ ਤਨਦੇਹੀ ਨਾਲ ਨਿਭਾਈ। ਫੌਜ ਤੋਂ ਰਿਟਾਇਰ ਹੋਣ ਉਪਰੰਤ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲੰਬਾ ਸਮਾਂ ਨਿਸ਼ਕਾਮ ਸੇਵਾ ਕੀਤੀ, ਜਿਸ ਕਰਕੇ ਉਹ ਇਲਾਕੇ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਅੱਜ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਕਰਨ ਉਪਰੰਤ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅਵਤਾਰ ਸਿੰਘ ਨੰਬਰਦਾਰ ਅਤੇ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਨਿਸ਼ਾਨ ਸਿੰਘ ਅਸਟ੍ਰੇਲੀਆ ਵਲੋਂ ਦਿੱਤੀ ਗਈ। ਇਸ ਮੌਕੇ ਰਮਨ ਨੰਦ ਲਾਲ, ਚੌਧਰੀ ਮੋਹਨ ਲਾਲ ਸਾਬਕਾ ਸਰਪੰਚ, ਚੂਹੜ ਰਾਮ ਸਾਬਕਾ ਸਰਪੰਚ ਕਲਾਰ , ਡਾਕਟਰ ਬਲਦੇਵ ਸਿੰਘ ਪਨੇਸਰ, ਕਾਬਲ ਸਿੰਘ ਚੇਚੀ, ਪ੍ਰਧਾਨ ਜੋਗਿੰਦਰ ਸਿੰਘ ਸਰਪੰਚ, ਗੁਰਸ਼ਕਤੀ ਬਾਗੜੀ ਮੋਹਣ ਮਾਜਰਾ ਸਰਪੰਚ, ਹੈਪੀ ਬਾਗੜੀ ਮੋਹਣ ਮਾਜਰਾ, ਸੇਠੀ ਸਰਪੰਚ ਥੋਪੀਆ, ਦੀਪਾ ਸਰਪੰਚ ਨਿੱਘੀ, ਮੋਹਨ ਲਾਲ ਸਾਬਕਾ ਸਰਪੰਚ ਮੋਹਣ ਮਾਜਰਾ, ਮੋਹਣ ਸਿੰਘ ਪਨੇਸਰ, ਜਰਨੈਲ ਸਿੰਘ ਮੋਹਣ ਮਾਜਰਾ, ਨਿਸ਼ਾਨ ਸਿੰਘ ਅਸਟ੍ਰੇਲੀਆ, ਰਾਮ ਜੀ ਕੋਹਲੀ, ਮਾਸਟਰ ਕ੍ਰਿਸ਼ਨ ਲਾਲ, ਮਾਸਟਰ ਅਜੇ ਪਾਲ, ਰਾਜੂ ਖੇਪੜ, ਚਮਨ ਲਾਲ ਬਾਗੜੀ, ਪੰਮੀ ਬਰੇਤਾ, ਪਰਮਵੀਰ ਥੋਪੀਆ, ਰਾਜੂ ਚੰਡੀਗੜ੍ਹ, ਸੋਮਨਾਥ ਥੋਪੀਆ, ਮਦਨ ਲਾਲ ਖੀਵੇਵਾਲ, ਭਾਗ ਚੰਡੀਗੜ੍ਹ, ਰਾਜ ਕੁਮਾਰ ਬਾਗੜੀ, ਬਲਵੀਰ ਬਾਗੜੀ, ਪੰਮੀ ਬਰੇਤਾ, ਸ਼ੁਭਾਸ਼ ਚੰਦਰ ਸੋਭੂਵਾਲ, ਮੁਕਲ ਚੌਧ ਰੀ, ਬਿੱਲਾ ਕੋਹਲੀ, ਮਾਸਟਰ ਅਮਰਜੀਤ ਜੰਡੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਆਪ’ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨਾਲ ਆਮ ਲੋਕਾਂ ਨੂੰ ਮਿਲ ਰਿਹਾ ਵੱਡਾ ਲਾਭ -ਬ੍ਰਿਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਆਉਣ ਵਾਲੀਆਂ ਚੋਣਾਂ ਦੌਰਾਨ ਵਿਧਾਇਕਾ ਸੰਤੋਸ਼ ਕਟਾਰੀਆ ਭਾਰੀ ਬਹੁਮਤ ਨਾਲ ਜਿੱਤਣਗੇ - ਰੀਠੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।