03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰੱਤੇਵਾਲ ਵਿਖੇ ਕਬੱਡੀ ਕੱਪ 24 ਤੋਂ, ਸਤਲੋਕ ਧਾਮ ’ਚ ਪੋਸਟਰ ਜਾਰੀ

ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਤਿਗੁਰ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ ਵਲੋਂ ਚੌਥਾ ਕਬੱਡੀ ਕੱਪ 24-25 ਅਕਤੂਬਰ ਨੂੰ ਰੱਤੇਵਾਲ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਤਲੋਕ ਧਾਮ ਰੱਤੇਵਾਲ ਵਿਖੇ ਮਹਾਰਾਜ ਕ੍ਰਿਸ਼ਨਾ ਨੰਦ ਦੀ ਸਰਪ੍ਰਸਤੀ ਵਿਚ ਅਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਅਗਵਾਈ ਹੇਠ 24-25 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 03-10-2026
ਰੱਤੇਵਾਲ, 2 ਅਕਤੂਬਰ (ਅਸ਼ੋਕ ਕੁਮਾਰ ਲੀਲ)-ਸਤਿਗੁਰ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ ਵਲੋਂ ਚੌਥਾ ਕਬੱਡੀ ਕੱਪ 24-25 ਅਕਤੂਬਰ ਨੂੰ ਰੱਤੇਵਾਲ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਤਲੋਕ ਧਾਮ ਰੱਤੇਵਾਲ ਵਿਖੇ ਮਹਾਰਾਜ ਕ੍ਰਿਸ਼ਨਾ ਨੰਦ ਦੀ ਸਰਪ੍ਰਸਤੀ ਵਿਚ ਅਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਅਗਵਾਈ ਹੇਠ 24-25 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਸਤਲੋਕ ਧਾਮ ਰੱਤੇਵਾਲ ਵਿਚ ਮੈਂਬਰ ਪਾਰਲੀਮੈਂਟ ਹਲਕਾ ਅਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਕਰਨਵੀਰ ਕਟਾਰੀਆ, ਅਸ਼ੋਕ ਕਟਾਰੀਆ, ਸੰਦੀਪ ਭਾਟੀਆ, ਜਸਵਿੰਦਰ ਵਿੱਕੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮੂਹ ਨਗਰ ਨਿਵਾਸੀਆਂ, ਲੀਡਰਾਂ ਤੇ ਕਲੱਬ ਮੈਂਬਰਾਂ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ। ਜਿਸ ਸੰਬੰਧੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਤਲੋਕ ਧਾਮ ਰੱਤੇਵਾਲ ਵਿਚ ਸਮੂਹ ਆਪ ਦੀ ਟੀਮ ਨੇ ਪਹੁੰਚ ਕੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਤੇ ਉਨ੍ਹਾਂ ਦੀ ਅਪਾਰ ਕਿਰਪਾ ਨਾਲ ਸਦਕਾ ਸਮੂਹ ਨਗਰ ਨਿਵਾਸੀਆਂ ਵਲੋਂ ਚੌਥਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਤੇ ਮੈਂਬਰ ਪਾਰਲੀਮੈਂਟ ਹਲਕਾ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਦੇ ਯਤਨਾਂ ਸਦਕਾ ਇਲਾਕੇ ਵਿਚ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਹਨ ਸਤਲੋਕ ਧਾਮ ਨੂੰ ਜਾਣ ਵਾਲਾ ਪੁਲ ਇਨ੍ਹਾਂ ਦੀ ਹੀ ਦੇਣ ਹੈ। ਸਤਿਗੁਰ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਕਰਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਦਲਜੀਤ ਕੁਮਾਰ ਉਰਫ ਲੱਡੂ ਸਰਪੰਚ, ਰਜੇਸ਼ ਕੁਮਾਰ, ਅਸ਼ੋਕ ਕੁਮਾਰ ਨੰਬਰਦਾਰ, ਸ਼ੁਭਾਸ਼ ਭੁੰਬਲਾ, ਵਿਜੇ ਠੇਕੇਦਾਰ, ਇੰਦਰ ਭੂੰਬਲਾ, ਦਿਨੇਸ਼ ਬਾਂਠ, ਬਲਬੀਰ ਬਾਂਠ, ਰੰਜੀਵ ਕੁਮਾਰ ਘੋਲਾ, ਸੁਭਾਸ਼ ਬਾਂਠ, ਮਦਨ ਲਾਲ ਭੂੰਬਲਾ, ਗੁਰਮੀਤ ਭੂੰਬਲਾ, ਮਨਵੀਰ ਮੰਨੂ ਸਾਬਕਾ ਸਰਪੰਚ ਨੀਲੇਵਾੜੇ, ਡਾ. ਬਿੰਦਰ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ।
ਪਿਛਲੀ ਖ਼ਬਰ ਡੀ . ਟੀ . ਐਫ . ਵਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ ਵਲੋਂ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ ਵਿਖੇ ਤੀਸਰਾ ਵਿਸ਼ੇਸ਼ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।