05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਠਗੜ੍ਹ ’ਚ ਸਵੇਰੇ ਤੜਕਸਾਰ ਹੋਇਆ ਕਾਸੋ ਆਪ੍ਰੇਸ਼ਨ

ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਵੇਰੇ ਤੜਕਸਾਰ ਕਾਠਗੜ੍ਹ ਵਿਚ ਵੱਡੇ ਪੱਧਰ ‘ਤੇ ਕਾਸੋ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੀ ਪੂਰੀ ਦੇਖ-ਰੇਖ ਐਸ.

ਅਜੀਤ ਡੈਸਕ 05-10-2026
ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਵੇਰੇ ਤੜਕਸਾਰ ਕਾਠਗੜ੍ਹ ਵਿਚ ਵੱਡੇ ਪੱਧਰ ‘ਤੇ ਕਾਸੋ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੀ ਪੂਰੀ ਦੇਖ-ਰੇਖ ਐਸ. ਪੀ.-ਡੀ ਹਰਿੰਦਰ ਸਿੰਘ ਮਾਨ, ਡੀ. ਐਸ. ਪੀ.-ਡੀ ਜਤਿੰਦਰ ਚੌਹਾਨ ਤੇ ਸਬ-ਡਵੀਜ਼ਨ ਬਲਾਚੌਰ ਦੇ ਡੀ. ਐਸ. ਪੀ. ਹੇਮੰਤ ਮਲਹੋਤਰਾ ਵਲੋਂ ਕੀਤੀ ਗਈ। ਪੁਲਿਸ ਵਲੋਂ ਇਸ ਮੁਹਿੰਮ ਲਈ 4 ਦੇ ਕਰੀਬ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਅਗਵਾਈ ਥਾਣਾ ਕਾਠਗੜ੍ਹ ਦੇ ਇੰਸਪੈਕਟਰ ਮਲਕੀਤ ਸਿੰਘ, ਥਾਣਾ ਸਦਰ ਬਲਾਚੌਰ ਦੇ ਇੰਸਪੈਕਟਰ ਰਵਨੀਵ ਸਿੰਘ, ਥਾਣਾ ਕਾਠਗੜ੍ਹ ਦੇ ਏ. ਐਸ. ਆਈ. ਰਾਮ ਸ਼ਾਹ ਤੇ ਆਸਰੋਂ ਚੌਕੀ ਇੰਚਾਰਜ ਏ. ਐਸ. ਆਈ. ਸਿਕੰਦਰ ਪਾਲ ਨੇ ਕੀਤੀ। ਇਨ੍ਹਾਂ ਪਿੰਡਾਂ ਵਿਚ ਹੋਈ ਸਖਤ ਚੈਕਿੰਗ ਪੁਲਿਸ ਟੀਮਾਂ ਵਲੋਂ ਸਵੇਰੇ ਤੜਕਸਾਰ ਸ਼ੱਕੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ ‘ਤੇ ਦਬਿਸ਼ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਪਿੰਡ ਆਸਰੋਂ, ਰੈਲਮਾਜਰਾ, ਬਨਾਂ-ਟੌਂਸਾ, ਤਾਜੋਵਾਲ, ਫਤਿਹਪੁਰ ਪਨਿਆਲੀ ਕਲਾਂ, ਪਨਿਆਲੀ ਖੁਰਦ, ਮਾਜਰਾ ਜੱਟਾਂ, ਰਾਏਪੁਰ ਮਾਜਰਾ, ਭਰਥਲਾ, ਕਿਸ਼ਨਪੁਰ ਚਾਹਲਾਂ ਅਤੇ ਕਾਠਗੜ੍ਹ ਵਿਖੇ ਘਰ-ਘਰ ਚੈਕਿੰਗ ਕੀਤੀ ਗਈ। ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ।
ਪਿਛਲੀ ਖ਼ਬਰ ਜੰਗਲੀ ਜੀਵ ਸੁਰੱਖਿਆ ਹਫਤੇ ਤਹਿਤ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਲੰਗੜੋਆ ਵਿਖੇ ਪੰਜਵੇਂ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਉਮੜਿਆ ਸੰਗਤਾਂ ਦਾ ਵੱਡਾ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।