07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਣਬੀਰ ਸਿੰਘ ਧਾਲੀਵਾਲ ਦੀ ਬਤੌਰ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਹੋਈ ਤਾਜਪੋਸ਼ੀ

ਬਲਾਚੌਰ, 6 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਦਫਤਰ ਬਲਾਕ ਸੰਮਤੀ ਬਲਾਚੌਰ ਵਿਖੇ ਬਲਾਕ ਸੰਮਤੀ ਬਲਾਚੌਰ ਦੇ ਨਵੇਂ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਦਾ ਤਾਜਪੋਸ਼ੀ ਸਮਾਗਮ ਸੰਖੇਪ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ। ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਦਾ ਮੂੰਹ ਮਿੱਠਾ ਕਰਾਉਂਦਿਆਂ, ਸ਼ੁਭਕਾਮਨਾਵਾਂ ਦਿੱਤੀਆਂ।

ਅਜੀਤ ਡੈਸਕ 07-10-2026
ਬਲਾਚੌਰ, 6 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਦਫਤਰ ਬਲਾਕ ਸੰਮਤੀ ਬਲਾਚੌਰ ਵਿਖੇ ਬਲਾਕ ਸੰਮਤੀ ਬਲਾਚੌਰ ਦੇ ਨਵੇਂ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਦਾ ਤਾਜਪੋਸ਼ੀ ਸਮਾਗਮ ਸੰਖੇਪ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ। ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਦਾ ਮੂੰਹ ਮਿੱਠਾ ਕਰਾਉਂਦਿਆਂ, ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਸਰਪੰਚ ਸੰਤੋਖ ਸਿੰਘ ਸ਼ਿਵਾਲਿਕ, ਰਾਣਾ ਪੁਸ਼ਪਿੰਦਰ ਸਿੰਘ ਨਾਨੋਵਾਲ, ਸੰਮਤੀ ਮੈਂਬਰ ਕੁਲਵਿੰਦਰ ਕੁਮਾਰ, ਸਰਪੰਚ ਜਸਵੀਰ ਸਿੰਘ ਘੁੰਮਣ ਸਮੇਤ ‘ਆਪ’ ਆਗੂਆਂ ਨੇ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਦਾ ਮੂੰਹ ਮਿੱਠਾ ਕਰਾਇਆ। ਇਸ ਮੌਕੇ ਬਲਾਕ ਸੰਮਤੀ ਬਲਾਚੌਰ ਦੇ ਨਵੇਂ ਚੇਅਰਮੈਨ ਰਣਬੀਰ ਸਿੰਘ ਧਾਲੀਵਾਲ ਨੇ ਆਖਿਆ ਕਿ ਉਹ ਬਲਾਕ ਸੰਮਤੀ ਬਲਾਚੌਰ ਨਾਲ ਸੰਬਧਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪਾਰਦਰਸ਼ਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਹਲਕਾ ਬੰਗਾਂ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਜ਼ਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਚੇਚੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਹੈ। ਇਸ ਮੌਕੇ ਰਾਮਾ ਧੀਮਾਨ, ਹਨੀ ਜੋਗੇਵਾਲ, ਅਵਤਾਰ ਸਿੰਘ ਲਾਡੀ, ਰਾਮਪਾਲ ਮਹੇਸ਼ੀ, ਬਹਾਦਰ ਸਿੰਘ, ਚਰਨਜੀਤ ਸਿੰਘ ਗੜ੍ਹੀ ਕਾਨੂਗੋਆ, ਮਨਜੀਤ ਬਾਬਾ, ਨਵਰੂਪ ਜਾਡਲਾ, ਵਿਸ਼ੂ ਰਾਣਾ, ਜੋਗਿੰਦਰ ਸਿੰਘ ਸਰਪੰਚ, ਰਾਣਾ ਪੁਸ਼ਪਿੰਦਰ ਸਿੰਘ ਸਰਪੰਚ, ਨੰਬਰਦਾਰ ਦਿਲਾਵਰ ਸਿੰਘ, ਚਰਨਜੀਤ ਭਾਟੀਆ, ਪੈਨੀ ਪਹਿਲਵਾਨ, ਕੌਂਸਲਰ ਨਿਰਮਲਾ ਰਾਣੀ, ਜਸਵਿੰਦਰ ਸਿਆਣ, ਗੁਰਪ੍ਰੀਤ ਸੈਣੀ, ਰਾਜਾ ਘੁੰਮਣ, ਹੈਪੀ ਮਹਿਤਪੁਰ, ਦਿਲਾਵਰ ਸਿੰਘ ਨੰਬਰਦਾਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਨੇ ਨਿਸ਼ਕਾਮ ਸੇਵਾ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਲਾਪਤਾ ਨੌਜਵਾਨ ਗੁਰਮੇਲ ਸਿੰਘ ਦੀ ਸੱਤ ਦਿਨਾਂ ਬਾਅਦ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।