ਬਿਜਲੀ ਕੁਨੈਕਸ਼ਨ ਦੇ ਪੇਚ ਨੇ ਨਵਾਂਸ਼ਹਿਰ ਖੰਡ ਮਿੱਲ ਦੀ ਪਿੜਾਈ ਰੋਕੀ -ਬਹਾਦਰ ਸਿੰਘ ਕੌਲਗੜ੍ਹ
ਜਾਡਲਾ, 7 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਸਹਿ-ਬਿਜਲੀ ਉਤਪਾਦਨ ਪਲਾਂਟ ਦਾ ਬਿਜਲੀ ਕੁਨੈਕਸ਼ਨ ਆਉਣ ਵਾਲੇ ਪਿੜਾਈ ਸੀਜ਼ਨ ਤੋਂ ਪਹਿਲਾਂ ਬਹਾਲ ਕਰਨ ਦੀ ਮੰਗ ਕਰਦਿਆਂ ਮਿੱਲ ਵਰਕਰ ਫੈਡਰੇਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਬਹਾਦਰ ਸਿੰਘ ਕੌਲਗੜ੍ਹ ਨੇ ਕਿਹਾ ਕਿ ਕੁਨੈਕਸ਼ਨ ਬਹਾਲ ਨਾ ਹੋਣ ਦੀ ਸੂਰਤ ਵਿੱਚ ਮਿੱਲ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਦੇ ਨਾਲ ਕਿਸਾਨਾਂ ’ਤੇ ਵੀ ਵਾਧੂ ਬੋਝ ਪਵੇਗਾ। ਬਹਾਦਰ ਸਿੰਘ ਕੌਲਗੜ੍ਹ ਨੇ ਅਜੀਤ ਨੂੰ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਮਿੱਲ ਨੇ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ ਟੀਚਾ ਰੱਖਿਆ ਸੀ, ਜਦਕਿ 20 ਲੱਖ ਕੁਇੰਟਲ ਹੀ ਪੀੜਿਆ ਜਾ ਸਕਿਆ।
ਜਾਡਲਾ, 7 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਨਵਾਂਸ਼ਹਿਰ ਸਹਿਕਾਰੀ ਖੰਡ ਮਿੱਲ ਦੇ ਸਹਿ-ਬਿਜਲੀ ਉਤਪਾਦਨ ਪਲਾਂਟ ਦਾ ਬਿਜਲੀ ਕੁਨੈਕਸ਼ਨ ਆਉਣ ਵਾਲੇ ਪਿੜਾਈ ਸੀਜ਼ਨ ਤੋਂ ਪਹਿਲਾਂ ਬਹਾਲ ਕਰਨ ਦੀ ਮੰਗ ਕਰਦਿਆਂ ਮਿੱਲ ਵਰਕਰ ਫੈਡਰੇਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਬਹਾਦਰ ਸਿੰਘ ਕੌਲਗੜ੍ਹ ਨੇ ਕਿਹਾ ਕਿ ਕੁਨੈਕਸ਼ਨ ਬਹਾਲ ਨਾ ਹੋਣ ਦੀ ਸੂਰਤ ਵਿੱਚ ਮਿੱਲ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋਣ ਦੇ ਨਾਲ ਕਿਸਾਨਾਂ ’ਤੇ ਵੀ ਵਾਧੂ ਬੋਝ ਪਵੇਗਾ। ਬਹਾਦਰ ਸਿੰਘ ਕੌਲਗੜ੍ਹ ਨੇ ਅਜੀਤ ਨੂੰ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਮਿੱਲ ਨੇ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਦਾ ਟੀਚਾ ਰੱਖਿਆ ਸੀ, ਜਦਕਿ 20 ਲੱਖ ਕੁਇੰਟਲ ਹੀ ਪੀੜਿਆ ਜਾ ਸਕਿਆ। ਇਸ ਤਰ੍ਹਾਂ ਟੀਚੇ ਨਾਲੋਂ 15 ਲੱਖ ਕੁਇੰਟਲ ਘੱਟ ਗੰਨੇ ਦੀ ਪਿੜਾਈ ਹੋਈ। ਖੰਡ ਪ੍ਰਾਪਤੀ ਦਰ 7.65 ਫ਼ੀਸਦੀ ਰਹੀ ਅਤੇ ਲਗਭਗ 1.51 ਲੱਖ ਕੁਇੰਟਲ ਖੰਡ ਤੇ 83 ਹਜ਼ਾਰ ਕੁਇੰਟਲ ਸੀਰਾ ਤਿਆਰ ਹੋਇਆ। ਉਨ੍ਹਾਂ ਕਿਹਾ ਕਿ ਸਹਿ-ਬਿਜਲੀ ਪਲਾਂਟ ਦਾ ਕੁਨੈਕਸ਼ਨ ਨਾ ਹੋਣ ਕਾਰਨ ਪੈਦਾ ਕੀਤੀ ਬਿਜਲੀ, ਬਿਜਲੀ ਨਿਗਮ ਨੂੰ ਭੇਜਣ ਦੀ ਸਹੂਲਤ ਪ੍ਰਭਾਵਿਤ ਰਹੀ। ਕੌਲਗੜ੍ਹ ਅਨੁਸਾਰ ਘੱਟ ਪਿੜਾਈ ਅਤੇ ਬਿਜਲੀ ਤੋਂ ਪ੍ਰਭਾਵਿਤ ਆਮਦਨ ਨੂੰ ਮਿਲਾ ਕੇ ਮਿੱਲ ਨੂੰ ਕਰੀਬ 40 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਦਕਿ ਕਿਸਾਨਾਂ ਨੂੰ ਹੋਰ ਮਿੱਲਾਂ ਤੱਕ ਗੰਨਾ ਪਹੁੰਚਾਉਣ ’ਤੇ ਲਗਭਗ 5 ਕਰੋੜ ਰੁਪਏ ਦਾ ਵਾਧੂ ਢੋਆ-ਢੁਆਈ ਖ਼ਰਚ ਪਿਆ। ਉਨ੍ਹਾਂ ਦੱਸਿਆ ਕਿ ਸਹਿ-ਬਿਜਲੀ ਪਲਾਂਟ ਸਤੰਬਰ 2025 ਤੋਂ ਮਿੱਲ ਦੇ ਅਧੀਨ ਹੈ। ਉਨ੍ਹਾਂ ਅਨੁਸਾਰ ਬਿਜਲੀ ਸਬੰਧੀ ਪੁਰਾਣੇ ਮਾਮਲੇ ਕਾਰਨ ਕੰਪਨੀ ਵੱਲੋਂ ਬਿਜਲੀ ਨਿਗਮ ਦੀ ਲਗਭਗ 8.77 ਕਰੋੜ ਰੁਪਏ ਦੀ ਰਕਮ ਸਮੇਂ ਸਿਰ ਅਦਾ ਨਾ ਕੀਤੇ ਜਾਣ ਕਾਰਨ ਬਿਜਲੀ ਨਿਗਮ ਅਤੇ ਮਿੱਲ ਦਰਮਿਆਨ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਇਸ ਕਾਰਨ ਬਿਜਲੀ ਦੀ ਖਰੀਦ-ਵੇਚ ਅਤੇ ਨਿਰਯਾਤ ਨਾਲ ਸਬੰਧਤ ਪ੍ਰਬੰਧ ਵੀ ਪ੍ਰਭਾਵਿਤ ਰਹੇ। ਬਹਾਦਰ ਸਿੰਘ ਕੌਲਗੜ੍ਹ ਨੇ ਕਿਹਾ ਕਿ ਸਰਕਾਰੀ ਮਿੱਲ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਿੱਲ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਅਤੇ ਕਿਸਾਨਾਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 9 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਿਜਲੀ ਕੁਨੈਕਸ਼ਨ ਬਹਾਲ ਕਰਕੇ ਮਿੱਲ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ।