ਅੱਜ ਬਸਪਾ ਦੀ ਆਦਮਪੁਰ ਰੈਲੀ ’ਚ ਕਸਬਾ ਔੜ ਦੇ ਪਿੰਡਾਂ ਤੋਂ ਬਸਪਾ ਆਗੂ ਤੇ ਵਰਕਰ ਭਾਰੀ ਸ਼ਮੂਲੀਅਤ ਕਰਨਗੇ-ਧੀਰ
ਔੜ/ਝਿੰਗੜਾਂ, 8 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ 9 ਅਕਤੂਬਰ ਨੂੰ ਬਸਪਾ ਵਲੋਂ ਆਦਮਪੁਰ ਵਿਖੇ ਰੱਖੀ ਗਈ ਮਹਾਂ ਰੈਲੀ ਵਿਚ ਕਸਬਾ ਔੜ ਦੇ ਪਿੰਡਾਂ ਤੋਂ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਰੂਪ ਲਾਲ ਧੀਰ ਗੜ੍ਹੀ ਅਜੀਤ ਸਿੰਘ ਬਸਪਾ ਸਕੱਤਰ ਪੰਜਾਬ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਰੱਖੀਆਂ ਭਰਵੀਆਂ ਮੀਟਿੰਗਾਂ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਅਜੀਤ ਡੈਸਕ
09-10-2026