09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਚੱਕ ਬਿਲਗਾਂ ਵਿਖੇ ਛਿੰਝ ਮੇਲਾ 12 ਨੂੰ

ਬਹਿਰਾਮ, 8 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਚੱਕ ਬਿਲਗਾਂ ਵਿਖੇ ਐਨ. ਆਰ.

ਅਜੀਤ ਡੈਸਕ 09-10-2026
ਬਹਿਰਾਮ, 8 ਅਕਤੂਬਰ (ਸਰਬਜੀਤ ਸਿੰਘ ਰਾਣਾ)-ਪਿੰਡ ਚੱਕ ਬਿਲਗਾਂ ਵਿਖੇ ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ 12 ਅਕਤੂਬਰ ਨੂੰ ਦੁਪਹਿਰ 1 ਵਜੇ ਸ਼ੁਰੂ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਵੱਡੀ ਝੰਡੀ ਦੀ ਪਹਿਲੀ ਕੁਸ਼ਤੀ ਦੀ ਸੇਵਾ ਡਾਕਟਰ ਪ੍ਰੇਮ ਸਿੰਘ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਪੋਤੇ ਗੁਰ ਨਵਾਬ ਸਿੰਘ ਕਜਲਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੀਤੀ ਜਾਵੇਗੀ। ਝੰਡੀ ਦੀ ਪਹਿਲੀ ਕੁਸ਼ਤੀ ਸ਼ਾਨਵੀਰ ਕੋਹਾਲੀ ਤੇ ਹਾਮਿਦ ਇਰਾਨ ਵਿਚਕਾਰ ਹੋਵੇਗੀ। ਦੂਜੀ ਝੰਡੀ ਦੀ ਕੁਸ਼ਤੀ ਵੱਡਾ ਜੱਸਾ ਬਾਹੜੋਵਾਲ ਅਤੇ ਸ਼ੇਰਾ ਲੱਲੀਆਂ ਵਿਚਕਾਰ ਕਰਵਾਈ ਜਾਵੇਗੀ। ਤੀਸਰੀ ਝੰਡੀ ਦੀ ਕੁਸ਼ਤੀ ਸਨੀ ਰਾਮੇਵਾਲ ਤੇ ਛੋਟਾ ਜੱਸਾ ਬਾਹੜੋਵਾਲ ਵਿਚਕਾਰ ਕਰਵਾਈ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸੱਦੇ ਹੋਏ ਅਖਾੜਿਆਂ ਦੀਆਂ ਨਿਰੋਲ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਤੂ ਪਹਿਲਵਾਨਾਂ ਨੂੰ ਨਕਦ ਰਾਸ਼ੀ ਤੇ ਹੋਰ ਦਿਲ ਖਿੱਚਵੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਸਹਿ ਇੰਚਾਰਜ ਤੇ ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ ਸਿੱਧ ਬਾਬਾ ਜੰਬੂ ਜੀਤ ਦੇ ਅਸਥਾਨ ’ਤੇ ਹੋਏ ਨਤਮਸਤਕ ਅਗਲੀ ਖ਼ਬਰ ਚੂਰਾ ਪੋਸਤ ਸਮੇਤ ਕੈਂਟਰ ਗੱਡੀ ਆਈ ਕਾਬੂ, ਚਾਲਕ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।