09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਕਲੱਬ ਦੀ ਨਵੀਂ ਟੀਮ ਦੀ ਚੋਣ

ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਚਰਨ ਕੰਵਲ, ਬੰਗਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਕਲੱਬ ਦੇ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰਤੀਨਿਧੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.

ਅਜੀਤ ਡੈਸਕ 09-10-2026
ਬੰਗਾ, 8 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਚਰਨ ਕੰਵਲ, ਬੰਗਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵਲੋਂ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਕਲੱਬ ਦੇ ਨਵੇਂ ਸੈਸ਼ਨ 2026-27 ਲਈ ਵਿਦਿਆਰਥੀ ਪ੍ਰਤੀਨਿਧੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਨਵੇਂ ਚੁਣੇ ਗਏ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਗੂਪਨ, ਪ੍ਰਤੀਨਿਧਤਾ, ਜ਼ਿੰਮੇਵਾਰੀ, ਕਾਰਜਕੁਸ਼ਲਤਾ ਤੇ ਟੀਮ-ਭਾਵਨਾ ਵਰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਲਜ ਅਤੇ ਕਾਮਰਸ ਵਿਭਾਗ ਵਲੋਂ ਸਮੇਂ-ਸਮੇਂ ’ਤੇ ਕਰਵਾਈਆਂ ਜਾਂਦੀਆਂ ਅਕਾਦਮਿਕ, ਸੱਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਕਲੱਬ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਨਵਜੋਤ ਸਰੋਆ ਨੂੰ ਮੁੱਖ ਵਿਦਿਆਰਥੀ ਪ੍ਰਤੀਨਿਧ ਅਤੇ ਮਹਿਕਪ੍ਰੀਤ ਕੌਰ ਨੂੰ ਮੁੱਖ ਵਿਦਿਆਰਥਣ ਪ੍ਰਤੀਨਿਧ ਚੁਣਿਆ ਗਿਆ। ਇਸ ਤੋਂ ਇਲਾਵਾ ਹਰਮਨ ਸਿੰਘ ਨੂੰ ਉਪ-ਮੁੱਖ ਵਿਦਿਆਰਥੀ ਪ੍ਰਤੀਨਿਧ, ਬਰਨਜੋਤ ਕੌਰ ਨੂੰ ਉਪ-ਮੁੱਖ ਵਿਦਿਆਰਥਣ ਪ੍ਰਤੀਨਿਧ, ਕੋਮਲ ਰਾਣੀ ਨੂੰ ਸਕੱਤਰ, ਇੰਦਰਪ੍ਰੀਤ ਕੌਰ ਸੈਣੀ ਨੂੰ ਸਾਂਝਾ ਸਕੱਤਰ ਅਤੇ ਨਵਜੀਤ ਕੌਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ, ਇਮਾਨਦਾਰੀ ਤੇ ਉਤਸ਼ਾਹ ਨਾਲ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਵੀਂ ਟੀਮ ਦੀ ਚੋਣ ’ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਡਾ. ਦਵਿੰਦਰ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਅਵਨੀਤ ਕੌਰ, ਪ੍ਰੋ. ਪ੍ਰਿਆ ਲੱਧੜ, ਪ੍ਰੋ. ਦੀਪਿਕਾ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਮਨੀਸ਼ਾ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਗਗਨਪ੍ਰੀਤ ਕੌਰ ਤੇ ਪ੍ਰੋ. ਦਮਨਪ੍ਰੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ-ਕਲਸੀ ਅਗਲੀ ਖ਼ਬਰ ਰਤਨ ਹਸਪਤਾਲ ਜਲੰਧਰ ਵਿਖੇ ਵਿਸ਼ੇਸ਼ ਸਰਜੀਕਲ ਕੈਂਪ 31 ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।