11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੇ. ਵੀ. ਕੇ. ਸ਼ਹੀਦ ਭਗਤ ਸਿੰਘ ਨਗਰ ਵਲੋਂ 5 ਰੋਜ਼ਾ ਕਿੱਤਾ ਮੁਖੀ ਸਿਖਲਾਈ ਸਫ਼ਲਤਾ ਪੂਰਵਕ ਸਮਾਪਤ

ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਕੇ. ਵੀ.

ਅਜੀਤ ਡੈਸਕ 11-10-2026
ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਕੇ. ਵੀ. ਕੇ ਲੰਗੜੋਆ ਵਲੋਂ ਉੱਦਮਤਾ ਵਿਕਾਸ ਲਈ ਚਲਾਇਆ 5-ਰੋਜ਼ਾ ਕਿੱਤਾਮੁਖੀ ਸਿਖਲਾਈ ਕੈਂਪ ‘ਸਫ਼ਾਈ ਦੇ ਉਤਪਾਦ ਤਿਆਰ ਕਰਨਾ’ ਸਫ਼ਲਤਾਪੂਰਵਕ ਸਮਾਪਤ ਹੋ ਗਿਆ। 5 ਤੋਂ 9 ਅਕਤੂਬਰ 2026 ਤੱਕ ਲਗਾਏ ਸਿਖਲਾਈ ਕੈਂਪ ਵਿਚ 26 ਸਿਖਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਸਿਖਿਆਰਥੀਆਂ ਨੂੰ ਖੇਤੀ ਆਧਾਰਿਤ ਪਰਿਵਾਰਾਂ ਦੀ ਸਥਿਰ ਆਮਦਨ ਵਧਾਉਣ ਲਈ ਸਫ਼ਾਈ ਉਤਪਾਦਾਂ ਤੇ ਸਾਬਣ ਨਿਰਮਾਣ ਵਰਗੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਦੀ ਕੋਆਰਡੀਨੇਟਰ ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਹੋਮ ਸਾਇੰਸ) ਨੇ ਘਰੇਲੂ ਤੇ ਵਪਾਰਕ ਮੰਤਵਾਂ ਲਈ ਘੱਟ ਲਾਗਤ ਅਤੇ ਵੱਧ ਮੁਨਾਫ਼ੇ ਵਾਲੇ ਸਫ਼ਾਈ ਉਤਪਾਦ ਤਿਆਰ ਕਰਨ ਦੇ ਪ੍ਰੈਕਟੀਕਲ ਪ੍ਰਦਰਸ਼ਨ ਦਿੱਤੇ। 5 ਦਿਨਾਂ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਸਿਖਿਆਰਥੀਆਂ ਨੂੰ ਸਰਫ਼ ਪਾਊਡਰ, ਲਿਕਵਿਡ ਸਰਫ਼, ਲਿਕਵਿਡ ਡਿਸ਼ ਵਾਸ਼, ਮਲਟੀਕਲੀਨਰ, ਹਰਬਲ ਸ਼ੈਂਪੂ, ਬਾਇਓ-ਐਂਜ਼ਾਈਮ ਕਲੀਨਰ, ਹੈਂਡ ਵਾਸ਼ ਅਤੇ ਕੈਮੀਕਲ-ਮੁਕਤ ਤੇਲ ਆਧਾਰਿਤ ਨਹਾਉਣ ਵਾਲੇ ਸਾਬਣ ਤਿਆਰ ਕਰਨ ਦੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਆਤਮ ਉਦਯੋਗ ਦੇ ਉੱਦਮੀ ਸ੍ਰੀਮਤੀ ਰਸ਼ਪਾਲ ਕੌਰ ਸੰਧੂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿਖਿਆਰਥੀਆਂ ਨਾਲ ਕੁਦਰਤੀ ਤੇਲ ਆਧਾਰਿਤ ਸਾਬਣ ਬਣਾਉਣ ਦੀਆਂ ਬਰੀਕੀਆਂ ਸਾਂਝੀਆਂ ਕੀਤੀਆਂ ਤੇ ਬਾਜ਼ਾਰ ਵਿਚ ਮਿਲਣ ਵਾਲੇ ਕੈਮੀਕਲ ਯੁਕਤ ਸਾਬਣਾਂ ਤੇ ਕੁਦਰਤੀ ਤੇਲ ਆਧਾਰਿਤ ਸਾਬਣਾਂ ਵਿਚਕਾਰ ਅੰਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੈਕਟੀਕਲ ਪ੍ਰਦਰਸ਼ਨਾਂ ਤੋਂ ਇਲਾਵਾ, ਈਕੋ-ਫ੍ਰੈਂਡਲੀ ਉਤਪਾਦਾਂ ਲਈ ਕੱਚੇ ਮਾਲ ਦੀ ਖਰੀਦ, ਪੈਕਿੰਗ, ਲੇਬਲਿੰਗ, ਮਾਰਕੀਟਿੰਗ, ਬ੍ਰਾਂਡਿੰਗ ਤੇ ਲਾਗਤ-ਮੁਨਾਫ਼ਾ ਵਿਸ਼ਲੇਸ਼ਣ ’ਤੇ ਵੀ ਵਿਸ਼ੇਸ਼ ਲੈਕਚਰ ਦਿੱਤੇ ਗਏ।
ਪਿਛਲੀ ਖ਼ਬਰ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ’ਚ ਬੋਰੀਆਂ ਦੇ ਅੰਬਾਰ, ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ ਅਗਲੀ ਖ਼ਬਰ ਸਟੱਡੀ ਤੇ ਵਰਕ ਵੀਜ਼ਾ ਐਕਸਪੋ ਸੋਮਵਾਰ ਤੋਂ ਬੁੱਧਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਹੋਵੇਗਾ-ਕਨਵਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।