12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁੜ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਬਲਾਕ ਬੰਗਾ ’ਚ ਸਾਂਝੀ ਟੀਮ ਵਲੋਂ ਵੇਲਣਿਆਂ ਦੀ ਅਚਨਚੇਤ ਜਾਂਚ

ਬੰਗਾ, 11 ਅਕਤੂਬਰ (ਧਰਮਵੀਰ ਪਾਲ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬੰਗਾ ਫਗਵਾੜਾ ਮਾਰਗ ’ਤੇ ਪ੍ਰਵਾਸੀ ਕਾਮਿਆਂ ਵਲੋਂ ਲਗਾਈਆਂ ਗੁੜ ਦੀਆਂ ਘੁਲਾੜੀਆਂ ਵਿਚ ਤਿਆਰ ਕੀਤੇ ਜਾ ਰਹੇ ਗੁੜ ਤੇ ਵਰਤੇ ਜਾ ਰਹੇ ਗੰਨੇ ਦੀ ਗੁਣਵੱਤਾ ਦੀ ਜਾਂਚ ਲਈ ਸਹਾਇਕ ਗੰਨਾ ਵਿਕਾਸ ਅਫਸਰ ਤੇ ਬਲਾਕ ਖੇਤੀਬਾੜੀ ਅਫਸਰ ਬੰਗਾ ਦੀ ਸਾਂਝੀ ਟੀਮ ਵਲੋਂ ਅਚਨਚੇਤ ਜਾਂਚ ਕੀਤੀ ਗਈ। ਇਸ ਸਾਂਝੀ ਟੀਮ ਵਿਚ ਡਾ.

ਅਜੀਤ ਡੈਸਕ 12-10-2026
ਬੰਗਾ, 11 ਅਕਤੂਬਰ (ਧਰਮਵੀਰ ਪਾਲ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬੰਗਾ ਫਗਵਾੜਾ ਮਾਰਗ ’ਤੇ ਪ੍ਰਵਾਸੀ ਕਾਮਿਆਂ ਵਲੋਂ ਲਗਾਈਆਂ ਗੁੜ ਦੀਆਂ ਘੁਲਾੜੀਆਂ ਵਿਚ ਤਿਆਰ ਕੀਤੇ ਜਾ ਰਹੇ ਗੁੜ ਤੇ ਵਰਤੇ ਜਾ ਰਹੇ ਗੰਨੇ ਦੀ ਗੁਣਵੱਤਾ ਦੀ ਜਾਂਚ ਲਈ ਸਹਾਇਕ ਗੰਨਾ ਵਿਕਾਸ ਅਫਸਰ ਤੇ ਬਲਾਕ ਖੇਤੀਬਾੜੀ ਅਫਸਰ ਬੰਗਾ ਦੀ ਸਾਂਝੀ ਟੀਮ ਵਲੋਂ ਅਚਨਚੇਤ ਜਾਂਚ ਕੀਤੀ ਗਈ। ਇਸ ਸਾਂਝੀ ਟੀਮ ਵਿਚ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬਲਾਕ ਬੰਗਾ, ਡਾ. ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਵਿਕਾਸ ਅਫਸਰ ਸ਼ਹੀਦ ਭਗਤ ਸਿੰਘ ਨਗਰ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਸੰਦੀਪ ਕੁਮਾਰ ਸਹਾਇਕ ਟੈਕਨੋਲ ਜੀ ਮੈਨੇਜਰ ਸ਼ਾਮਿਲ ਸਨ। ਮਿਆਰੀ ਗੁੜ ਤਿਆਰ ਕਰਨ ਲਈ ਗੰਨੇ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਅਗੇਤੀ ਜਾਂ ਅਣਪੱਕੇ ਗੰਨੇ ਨੂੰ ਗੁੜ ਬਣਾਉਣ ਲਈ ਸਮੇਂ ਤੋਂ ਪਹਿਲਾਂ ਪੀੜਨ ਨਾਲ ਗੰਨੇ ਵਿਚ ਬਣਨ ਵਾਲੀ ਸ਼ੱਕਰ ਦੀ ਪੂਰੀ ਮਾਤਰਾ ਪ੍ਰਾਪਤ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੁਝ ਪ੍ਰਵਾਸੀ ਕਾਮਿਆਂ ਵਲੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ, ਜਿਸ ਲਈ ਅਣਪੱਕਾ ਗੰਨਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁੜ ਵਿਚ ਮਿਠਾਸ ਵਧਾਉਣ ਲਈ ਖ਼ਰਾਬ ਤੇ ਸਸਤੀ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਖਪਤਕਾਰਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਉਨਾਂ ਨੇ ਸਮੂਹ ਵੇਲਣਾ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ 15 ਅਕਤੂਬਰ ਤੋਂ ਪਹਿਲਾਂ ਕੋਈ ਵੀ ਘੁਲਹਾੜੀ ਨਾ ਚਲਾਈ ਜਾਵੇ।
ਪਿਛਲੀ ਖ਼ਬਰ ਰਿਟਾਇਰਡ ਮੁਲਾਜ਼ਮ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਜ਼ਿਲ੍ਹੇ ਵਿਚ ਸ਼ੋਰ ਪ੍ਰਦੂਸ਼ਣ ਸੰਬੰਧੀ ਮਨਾਹੀ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।