14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡਾ. ਬਿੱਟੂ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ ’ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ-ਸਰਕਲ ਪ੍ਰਧਾਨ ਮੰਢਾਲੀ ਤੇ ਚੱਕਮੰਡੇਰ

ਬਹਿਰਾਮ, 13 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਵਲੋਂ ਰਿਟਾ. ਸੀਨੀਅਰ ਮੈਡੀਕਲ ਅਫਸਰ ਸਤਵਿੰਦਰਪਾਲ ਸਿੰਘ ਡਾ.

ਸਰਕਲ ਪ੍ਰਧਾਨ ਧਰਮਿੰਦਰ ਮੰਢਾਲੀ ਤੇ ਗੁਰਿੰਦਰ ਚੱਕਮੰਡੇਰ। 14-10-2026
ਬਹਿਰਾਮ, 13 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸ਼੍ਰੋਮਣੀ ਅਕਾਲੀ ਦਲ ਵਲੋਂ ਰਿਟਾ. ਸੀਨੀਅਰ ਮੈਡੀਕਲ ਅਫਸਰ ਸਤਵਿੰਦਰਪਾਲ ਸਿੰਘ ਡਾ. ਬਿੱਟੂ ਨੂੰ ਜਿਥੇ ਬੰਗਾ ਹਲਕੇ ਦਾ ਇੰਚਾਰਜ ਲਗਾਉਣ ਨਾਲ ਹਲਕੇ ਦੇ ਸਮੀਕਰਨ ਬਦਲੇ ਹਨ ਉਥੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਆਈ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਮੰਢਾਲੀ ਧਰਮਿੰਦਰ ਸਿੰਘ ਤੇ ਸਰਕਲ ਪ੍ਰਧਾਨ ਬਹਿਰਾਮ ਗੁਰਿੰਦਰ ਸਿੰਘ ਚੱਕ ਮੰਡੇਰ ਨੇ ਆਖੇ। ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਹਿਤੈਸ਼ੀ ਤੇ ਮਿਹਨਤੀ ਵਰਕਰਾਂ ਦਾ ਮਾਣ ਸਤਿਕਾਰ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਪੰਜਾਬ ਜਥੇ. ਸਤਨਾਮ ਸਿੰਘ ਲਾਦੀਆਂ, ਜ਼ਿਲ੍ਹਾ ਪ੍ਰਧਾਨ ਜਥੇ. ਸੁਖਦੀਪ ਸਿੰਘ ਸ਼ੁਕਾਰ ਦਾ ਜਿਥੇ ਇਸ ਨਿਯੁਕਤੀ ’ਤੇ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾਂ ਲਈ ਉਹ ਵਰਕਰਾਂ ਨੂੰ ਨਾਲ ਲੈਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਭਵਿੱਖ ਵਿਚ ਇਹ ਮਿਹਨਤ ਜਾਰੀ ਰੱਖਣਗੇ।
ਪਿਛਲੀ ਖ਼ਬਰ ਮੀਂਹ ਤੇ ਗੜ੍ਹਿਆਂ ਨਾਲ ਤਬਾਹ ਹੋਈ ਫ਼ਸਲ ਦਾ ਸਰਕਾਰ ਕਿਸਾਨਾਂ ਨੂੰ ਤੁਰੰਤ ਦੇਵੇ ਮੁਆਵਜ਼ਾ-ਝਿੱਕਾ ਅਗਲੀ ਖ਼ਬਰ ਨਵੀਂ ਪੀੜ੍ਹੀ ਨੂੰ ਸੰਸਕਾਰਾਂ ਨਾਲ ਜੋੜਨ ਲਈ ਮੋਬਾਈਲ ਦੀ ਥਾਂ ਕਿਤਾਬ ਫੜਾਓ-ਇੰਜ ਜਸਵੀਰ ਮੋਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।