16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਮਜਾਰੀ ਵਿਚ ਭਰਵਾਂ ਹੁੰਗਾਰਾ

ਮਜਾਰੀ/ਸਾਹਿਬਾ, 15 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਮਜਾਰੀ ‘ਚ ਵੀ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਵਲੋਂ ਸਵੇਰ ਤੋਂ ਹੀ ਦੁਕਾਨਾਂ ਬੰਦ ਰੱਖੀਆਂ ਗਈਆਂ।

ਅਜੀਤ ਡੈਸਕ 16-10-2026
ਮਜਾਰੀ/ਸਾਹਿਬਾ, 15 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਮਜਾਰੀ ‘ਚ ਵੀ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰ ਦੇ ਸਾਰੇ ਦੁਕਾਨਦਾਰਾਂ ਵਲੋਂ ਸਵੇਰ ਤੋਂ ਹੀ ਦੁਕਾਨਾਂ ਬੰਦ ਰੱਖੀਆਂ ਗਈਆਂ। ਕੋਈ ਵਿਰਲੀ ਟਾਵੀ ਦੁਕਾਨ ਹੀ ਖੁੱਲ੍ਹੀ ਸੀ, ਉਸ ਨੂੰ ਵੀ ਜਥੇਦਾਰ ਮੋਹਣ ਸਿੰਘ ਦਿਆਲਾਂ ਦੀ ਅਗਵਾਈ ਵਿਚ ਆਏ ਨੌਜਵਾਨਾਂ ਨੇ ਪਿਆਰ ਨਾਲ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਸਮਾਜ ਸੇਵੀ ਜਥੇਦਾਰ ਮੋਹਣ ਸਿੰਘ ਦਿਆਲਾ ਦੀ ਅਗਵਾਈ ਵਿਚ ਕਸਬਾ ਮਜਾਰੀ ਵਿਖੇ ਰੋਸ ਮਾਰਚ ਕੀਤਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਮਿੰਦਰ ਸਿੰਘ ਝੋਟਾ ਦੇ ਕਾਤਲ ਨੂੰ ਸ਼ਰੇਆਮ ਚੌਕ ‘ਚ ਖੜ੍ਹਾ ਕੇ ਸਖਤ ਸਜ਼ਾ ਦਿੱਤੀ ਜਾਵੇ। ਪੰਜਾਬ ‘ਚ ਨਸ਼ੇ ਦੇ ਵੱਡੇ ਕਾਰੋਬਾਰੀਆਂ ਨੂੰ ਫੜ ਕੇ ਜੇਲਾਂ ਵਿਚ ਸੁੱਟਿਆ ਜਾਵੇ। ਰਾਜ ਮਾਰਗ ‘ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬਿਲਕੁਲ ਬੰਦ ਰਹੀਆਂ।
ਪਿਛਲੀ ਖ਼ਬਰ ਸਮੁੰਦੜਾ ਤੇ ਅੱਡਾ ਚੱਕ ਫੁੱਲੂ ਦੇ ਬਾਜ਼ਾਰ ਰਹੇ ਪੂਰੀ ਤਰ੍ਹਾਂ ਬੰਦ ਅਗਲੀ ਖ਼ਬਰ ਜਾਡਲਾ ਰਿਹਾ ਮੁਕੰਮਲ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।