ਪੰਜਾਬ ਸਰਕਾਰ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ-ਕਮਲਜੀਤ ਬੰਗਾ
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਖਰਾਬ ਹੋ ਰਹੇ ਮੌਸਮ ਨੇ ਕਟਾਈ ਲਈ ਖੇਤਾਂ ’ਚ ਤਿਆਰ ਖੜ੍ਹੀ ਸੋਨੇ ਰੰਗੀ ਝੋਨੇ ਦੀ ਫਸਲ ਨੂੰ ਢਹਿ ਢੇਰੀ ਕਰਕੇ ਕਿਸਾਨਾਂ ਦਾ ਦਿਲ ਤੋੜਨ ਵਾਲੀ ਗੱਲ ਕੀਤੀ ਹੈ। ਇਹ ਪ੍ਰਗਟਾਵਾ ਕਿਸਾਨ ਆਗੂ ਕਮਲਜੀਤ ਬੰਗਾ ਨੇ ਵੱਖ-ਵੱਖ ਕਿਸਾਨਾਂ ਦੇ ਹੋਏ ਝੋਨੇ ਦੇ ਨੁਕਸਾਨ ਤੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ ਤੇ ਉਪਰੋਂ ਕੁਦਰਤ ਦੀ ਚੱਲ ਰਹੀ ਕਰੋਪੀ ਨਾਲ ਕਿਸਾਨ ਹੋਰ ਵੀ ਡੂੰਘੀਆਂ ਸੋਚਾਂ ਵਿਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਆਸ ਸੀ ਕਿ ਇਸ ਵਾਰ ਝੋਨੇ ਦੇ ਵੱਧ ਨਿਕਲੇ ਝਾੜ ਕਰਕੇ ਉਹ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦਾ ਭਾਰ ਕੁਝ ਹੌਲਾ ਕਰਨਗੇ ਪਰ ਉਨ੍ਹਾਂ ਦੀਆਂ ਆਸਾਂ ’ਤੇ ਖਰਾਬ ਮੌਸਮ ਨੇ ਪਾਣੀ ਫੇਰ ਦਿੱਤਾ ਕਿਉਂਕਿ ਡਿੱਗੇ ਝੋਨੇ ਦਾ ਜਿਥੇ ਝਾੜ ਘੱਟ ਨਿਕਲੇਗਾ ਉਥੇ ਗੁਣਵੱਤਾ ਵੀ ਘਟੇਗੀ, ਜਿਸ ਕਾਰਨ ਕਿਸਾਨ ਕੁਦਰਤ ਦਾ ਝੰਬਿਆ ਹੋਇਆ ਉਦਾਸੀ ਦੇ ਆਲਮ ਵਿਚ ਘੁੰਮ ਰਿਹਾ ਹੈ ।
ਕਟਾਰੀਆਂ, 16 ਅਕਤੂਬਰ (ਪ੍ਰੇਮੀ ਸੰਧਵਾਂ)-ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਖਰਾਬ ਹੋ ਰਹੇ ਮੌਸਮ ਨੇ ਕਟਾਈ ਲਈ ਖੇਤਾਂ ’ਚ ਤਿਆਰ ਖੜ੍ਹੀ ਸੋਨੇ ਰੰਗੀ ਝੋਨੇ ਦੀ ਫਸਲ ਨੂੰ ਢਹਿ ਢੇਰੀ ਕਰਕੇ ਕਿਸਾਨਾਂ ਦਾ ਦਿਲ ਤੋੜਨ ਵਾਲੀ ਗੱਲ ਕੀਤੀ ਹੈ। ਇਹ ਪ੍ਰਗਟਾਵਾ ਕਿਸਾਨ ਆਗੂ ਕਮਲਜੀਤ ਬੰਗਾ ਨੇ ਵੱਖ-ਵੱਖ ਕਿਸਾਨਾਂ ਦੇ ਹੋਏ ਝੋਨੇ ਦੇ ਨੁਕਸਾਨ ਤੇ ਪੀੜਤ ਕਿਸਾਨਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ ਤੇ ਉਪਰੋਂ ਕੁਦਰਤ ਦੀ ਚੱਲ ਰਹੀ ਕਰੋਪੀ ਨਾਲ ਕਿਸਾਨ ਹੋਰ ਵੀ ਡੂੰਘੀਆਂ ਸੋਚਾਂ ਵਿਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਆਸ ਸੀ ਕਿ ਇਸ ਵਾਰ ਝੋਨੇ ਦੇ ਵੱਧ ਨਿਕਲੇ ਝਾੜ ਕਰਕੇ ਉਹ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਦਾ ਭਾਰ ਕੁਝ ਹੌਲਾ ਕਰਨਗੇ ਪਰ ਉਨ੍ਹਾਂ ਦੀਆਂ ਆਸਾਂ ’ਤੇ ਖਰਾਬ ਮੌਸਮ ਨੇ ਪਾਣੀ ਫੇਰ ਦਿੱਤਾ ਕਿਉਂਕਿ ਡਿੱਗੇ ਝੋਨੇ ਦਾ ਜਿਥੇ ਝਾੜ ਘੱਟ ਨਿਕਲੇਗਾ ਉਥੇ ਗੁਣਵੱਤਾ ਵੀ ਘਟੇਗੀ, ਜਿਸ ਕਾਰਨ ਕਿਸਾਨ ਕੁਦਰਤ ਦਾ ਝੰਬਿਆ ਹੋਇਆ ਉਦਾਸੀ ਦੇ ਆਲਮ ਵਿਚ ਘੁੰਮ ਰਿਹਾ ਹੈ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਖਰਾਬ ਹੋਏ ਝੋਨੇ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇ।