ਨਵ-ਨਿਯੁਕਤ ਜ਼ਿਲ੍ਹਾ ਜੁਆਇੰਟ ਸਕੱਤਰ ਰਾਜ ਦਵਿੰਦਰ ਸਿੰਘ ਘੁੰਮਣ ਦਾ ਕਾਠਗੜ੍ਹ ਮੋੜ ’ਤੇ ਸਵਾਗਤ
ਕਾਠਗੜ੍ਹ, 18 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਜਥੇਬੰਦਕ ਵਿਸਥਾਰ ਕਰਦਿਆਂ ਰਾਜ ਦਵਿੰਦਰ ਸਿੰਘ ਘੁੰਮਣ (ਰਾਜਾ) ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਅਜੀਤ ਡੈਸਕ
19-10-2026