ਝਿੰਗੜਾਂ ਵਿਖੇ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ
ਔੜ/ਝਿੰਗੜਾਂ, 19 ਅਕਤੂਬਰ ( ਕੁਲਦੀਪ ਸਿੰਘ ਝਿੰਗੜ)-ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਤਪੋ ਅਸਥਾਨ ਕੁੱਲਾ ਸਾਹਿਬ ਕਾਲੌਨੀਆ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ ਹੋ ਗਿਆ। ਇਸ ਚੱਲੇ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।
ਔੜ/ਝਿੰਗੜਾਂ, 19 ਅਕਤੂਬਰ ( ਕੁਲਦੀਪ ਸਿੰਘ ਝਿੰਗੜ)-ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਤਪੋ ਅਸਥਾਨ ਕੁੱਲਾ ਸਾਹਿਬ ਕਾਲੌਨੀਆ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਕਰਵਾਇਆ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ ਹੋ ਗਿਆ। ਇਸ ਚੱਲੇ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਦੂਜੇ ਦਿਨ ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ। ਤੀਜੇ ਦਿਨ ਸ੍ਰੀ ਆਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਨਾਮਵਰ ਸੰਤ ਜੀਤ ਦਾਸ ਮਾਹਿਲ ਗਹਿਲਾਂ ਵਾਲਿਆਂ ਦੇ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਥੇ ਪ੍ਰਸਿੱਧ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਵਲੋਂ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੇ ਚਰਨਾਂ ਨਾਲ ਜੋੜਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਮਹਾਰਾਜ ਪ੍ਰੀਤਮ ਦਾਸ ਦੇ ਪਰਿਵਾਰ ’ਚੋਂ ਨਾਨਕ ਸਿੰਘ ਜੂਤਲਾ ਯੂ. ਐਸ. ਏ., ਮਸਤ ਬਾਪੂ ਸੇਵਾ ਦਾਸ ਦੀਆਂ ਭੈਣਾਂ ਹਰਪ੍ਰੀਤ ਕੌਰ ਤੇ ਹਰਜੀਤ ਕੌਰ, ਬਾਬਾ ਸੁਖਵਿੰਦਰ ਸਿੰਘ ਮੰਗਾ, ਸਮਾਜ ਸੇਵੀ ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ., ਸਮਾਜ ਸੇਵਕ ਸਤਨਾਮ ਸਿੰਘ ਰੱਲ੍ਹ ਯੂ. ਐਸ. ਏ., ਸਰਪੰਚ ਭੁਪਿੰਦਰ ਸਿੰਘ ਰੱਲ੍ਹ ਯੂ. ਐਸ. ਏ., ਨਿਰਮਲ ਸਿੰਘ ਢੰਡਾ ਸੀਨੀਅਰ ਮੀਤ ਪ੍ਰਧਾਨ ਸਹਿਕਾਰੀ ਸਭਾ, ਨਿਰਮਲ ਸਿੰਘ ਮਹਿਮੀ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ. ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੁੱਖ ਪ੍ਰਬੰਧਕ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ. ਨੇ ਧਾਰਮਿਕ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਅਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਾਥੀ ਪ੍ਰਬੰਧਕਾਂ ਤੇ ਮਸਤ ਬਾਪੂ ਸੇਵਾ ਦਾਸ ਦੀਆਂ ਭੈਣਾਂ ਹਰਪ੍ਰੀਤ ਕੌਰ ਤੇ ਹਰਜੀਤ ਕੌਰ ਅਤੇ ਐਨ. ਆਰ. ਆਈ. ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ., ਸਤਨਾਮ ਸਿੰਘ ਰੱਲ੍ਹ ਯੂ. ਐਸ. ਏ., ਸਰਪੰਚ ਭੁਪਿੰਦਰ ਸਿੰਘ ਰੱਲ੍ਹ ਯੂ. ਐਸ. ਏ. ਨਾਲ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁੱਚਾ ਸਿੰਘ ਢੰਡਾ, ਗੁਰਲਾਲ ਸਿੰਘ ਕਲਸੀ, ਜੋਗਾ ਰਾਮ, ਸ਼ਮਸ਼ੇਰ ਸਿੰਘ ਜੈਕਸ਼ਨ, ਠੇਕੇਦਾਰ ਪਰਸ ਰਾਮ, ਪਰਮਜੀਤ ਸਿੰਘ ਲਿੱਧੜ ਮਜਾਰਾ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ ਰੱਲ੍ਹ, ਲੱਕੀ ਮਜਾਰਾ, ਦੀਸ਼ਾ ਬਾਬਾ ਸਮਰਾੜੀ, ਲੈਕਚਰਾਰ ਰਾਮ ਲੁਭਾਇਆ ਕਲਸੀ, ਸੰਜੀਵ ਕੁਮਾਰ, ਬਿੱਟੂ ਮਹਿਮੀ, ਲਾਲ ਚੰਦ ਏ. ਐਸ. ਆਈ., ਜਸਵਿੰਦਰ ਸਿੰਘ, ਬਾਬਾ ਬਿੱਟੂ, ਅਵਤਾਰ ਸਿੰਘ, ਰਾਮ ਲੁਭਾਇਆ ਮਸਾਣੀ, ਨਛੱਤਰ ਸਿੰਘ, ਬਲਦੇਵ ਮਹਿਮੀ, ਨੰਬਰਦਾਰ ਸਰਬਣ ਸਿੰਘ, ਮਹਿੰਦਰ ਪਾਲ, ਅਵਤਾਰ ਕੌਰ, ਬੱਬਲੀ ਢੰਡਾ, ਕਮਲਜੀਤ ਕੌਰ, ਕਮਲਾ, ਰਾਣੀ, ਮਹਿੰਦਰ ਕੌਰ, ਪੂਜਾ ਰਾਣੀ, ਗਿਰਧਾਰੀ ਲਾਲ, ਸਾਮੀ ਰੱਲ੍ਹ ਆਦਿ ਹਾਜ਼ਰ ਸਨ।