ਹਲਕਾ ਬੰਗਾ ਤੋਂ ਕਾਂਗਰਸੀ ਆਗੂ ਹੁਸਨ ਲਾਲ ਨੇ ਸੰਤਾਂ ਦੀ ਕੁਟੀਆ ਪਠਲਾਵਾ ਵਿਖੇ ਕੀਤਾ ਸਿਜਦਾ
ਬੰਗਾ, 23 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਦੇ ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣਾਂ 2027 ਦੇ ਪ੍ਰਮੁੱਖ ਦਾਅਵੇਦਾਰ ਹੁਸਨ ਲਾਲ ਸਾਬਕਾ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਨੇ ਪਾਰਟੀ ਦੇ ਕਈ ਸੀਨੀਅਰ ਆਗੂ ਤੇ ਆਪਣੇ ਸਮਰਥਕਾਂ ਸਮੇਤ ਇਲਾਕੇ ਦੇ ਉੱਘੇ ਧਾਰਮਿਕ ਅਸਥਾਨ ਗੁਰਦੁਆਰਾ ਨਿਰਮਲ ਬੁੰਗਾ (ਸੰਤਾਂ ਦੀ ਕੁਟੀਆ) ਪਠਲਾਵਾ ਵਿਖੇ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਹੋਰਾਂ ਤੋਂ ਅਸ਼ੀਰਵਾਦ ਲੈਣ ਲਈ ਸਿਜਦਾ ਕੀਤਾ। ਆਪਣੀ ਚੋਣ ਮੁਹਿੰਮ ਦੀ ਆਰੰਭਤਾ ਕਰਨ ਵੇਲੇ ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ, ਹਰਪਾਲ ਸਿੰਘ ਪਠਲਾਵਾ ਸਾਬਕਾ ਸਰਪੰਚ, ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ ਲਧਾਣਾ ਝਿੱਕਾ, ਡਾ.
ਬੰਗਾ, 23 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਦੇ ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਚੋਣਾਂ 2027 ਦੇ ਪ੍ਰਮੁੱਖ ਦਾਅਵੇਦਾਰ ਹੁਸਨ ਲਾਲ ਸਾਬਕਾ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਨੇ ਪਾਰਟੀ ਦੇ ਕਈ ਸੀਨੀਅਰ ਆਗੂ ਤੇ ਆਪਣੇ ਸਮਰਥਕਾਂ ਸਮੇਤ ਇਲਾਕੇ ਦੇ ਉੱਘੇ ਧਾਰਮਿਕ ਅਸਥਾਨ ਗੁਰਦੁਆਰਾ ਨਿਰਮਲ ਬੁੰਗਾ (ਸੰਤਾਂ ਦੀ ਕੁਟੀਆ) ਪਠਲਾਵਾ ਵਿਖੇ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਹੋਰਾਂ ਤੋਂ ਅਸ਼ੀਰਵਾਦ ਲੈਣ ਲਈ ਸਿਜਦਾ ਕੀਤਾ। ਆਪਣੀ ਚੋਣ ਮੁਹਿੰਮ ਦੀ ਆਰੰਭਤਾ ਕਰਨ ਵੇਲੇ ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ, ਹਰਪਾਲ ਸਿੰਘ ਪਠਲਾਵਾ ਸਾਬਕਾ ਸਰਪੰਚ, ਨਰਿੰਦਰ ਸਿੰਘ ਨਿੰਦੀ ਸਾਬਕਾ ਸਰਪੰਚ ਲਧਾਣਾ ਝਿੱਕਾ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਸਰਪੰਚ ਲਧਾਣਾ ਉੱਚਾ, ਕੁਲਦੀਪ ਸਿੰਘ ਪਠਲਾਵਾ ਐਮ. ਡੀ. ਪੀਜ਼ਾ ਹੌਟ ਬੰਗਾ, ਬਲਵੀਰ ਸਿੰਘ ਸੁੱਜੋਂ ਯੂ. ਕੇ., ਸੁਮਨਪ੍ਰੀਤ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਆਗੂ, ਦਰਬਜੀਤ ਸਿੰਘ ਪੂਨੀ ਸਾਬਕਾ ਚੇਅਰਮੈਨ, ਸੰਤੋਖ ਸਿੰਘ ਸਾਬਕਾ ਪੰਚ ਪਠਲਾਵਾ, ਸੰਦੀਪ ਸਿੰਘ ਖੰਨਾ ਨੰਬਰਦਾਰ, ਸੁਖਵਿੰਦਰ ਸਿੰਘ ਸੁੱਖ ਪੰਚ, ਗੁਰਚਰਨ ਸਿੰਘ ਗੋਲਡੀ ਪੰਚ, ਦਿਲਾਵਰ ਸਿੰਘ ਸਰਪੰਚ ਪਠਲਾਵਾ, ਰਾਮ ਲਾਲ ਪੰਜਾਬ ਪੁਲਿਸ, ਸ. ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ ਆਦਿ ਹਾਜ਼ਰ ਸਨ।